ਭਾਰਤ ਵਿਚੋਂ ਜੰਗੀ ਕੈਦੀ ਵਾਪਸ ਆਉਣ ਉੱਤੇ

ਆਇਆ ਸੋਹਣਾ ਸੱਜਣ
ਰਾਹਵਾਂ ਥੀਆਂ ਰੌਸ਼ਨ

ਮੁੱਕੇ ਦੁੱਖ ਤੇ ਅਲਮ
ਵਾਰਾਂ ਤਨ ਮੰਨ ਧਨ

ਸੰਗੀਆਂ ਕਰਨ ਬਖੇੜੇ
ਸਾਂਵਲ ਵੜਿਆ ਏ ਵਿਹੜੇ

ਕਰਦਾ ਗਿਲੜੇ ਤੇ ਝੇੜੇ
ਸਾਡਾ ਖਿਲਦਾ ਏ ਮੰਨ

ਆਇਆ ਸੋਹਣਾ ਸੱਜਣ
ਗੁਜ਼ਰੀਆਂ ਹਿਜਰ ਦੀਆਂ ਰਾਤੀਂ
ਘਰ ਆਈਆਂ ਨੇਂ ਬਰਾਤੀਂ
ਮਹਿਲੀਂ ਹੱਲਿਆਂ ਨੇਂ ਬਾਤੀਂ

ਵੇੜ੍ਹਾ ਨੂਰ ਫ਼ੱਗਨ
ਆਇਆ ਸੋਹਣਾ ਸੱਜਣ

ਸਾਕੂੰ ਈਦ ਦਿਹਾੜਾ
ਮਿਲਿਆ ਸਾਂਵਲ ਪਿਆਰਾ

ਚੜ੍ਹਿਆ ਚੰਨ ਨਿਆਰਾ
ਗਲੀਆਂ ਥੀਆਂ ਰੌਸ਼ਨ

ਮੁੱਕੇ ਹਿਜਰ ਦਿਹਾੜੇ
ਸਾਂਵਲ ਮੋੜੇ ਮੁਹਾੜੇ

ਸਾਰੇ ਮੁੱਕੇ ਨੇਂ ਪਾੜੇ
ਖ਼ੁਸ਼ੀ ਥੀਆ ਏ ਮੰਨ

ਆਇਆ ਸੋਹਣਾ ਸੱਜਣ
ਰਾਹਵਾਂ ਥੀਆਂ ਰੌਸ਼ਨ

ਹਵਾਲਾ: ਮੈਂ ਤਿੰਨ ਦਰਦ ਔਲੇ, ਰਾਜਾ ਰਸਾਲੂ; ਸਾਂਝ ਲਾਹੌਰ; ਸਫ਼ਾ 104 ( ਹਵਾਲਾ ਵੇਖੋ )