ਤੋਂ ਕੀ ਕੀਤਾ (iii)

ਪੁੱਛਦਾ ਏ
ਕੀ ਕਰਦੇ ਉਹ?

ਲਿਖਦੀ ਆਂ
ਦੋ ਚਾਰ ਹਰਫ਼ ਕੀ ਲਿਖ ਲੈਂਦੇ ਓ
ਉੱਕਾ ਤੋਂ ਬਾਹਰ ਈ ਲਗਦੇ ਓ

ਪੁੱਛਦੀ ਏ
ਏਸ ਗੱਲ ਦਾ ਕੀ ਮਤਬਲ ਏ?

ਕੈਂਦਾ ਏ
ਕਜ ਰੋਗ਼ਨ ਲਾ ਕੇ ਅੱਖਰਾਂ ਨੂੰ
ਤੇ ਓਲ੍ਹੇ ਰੱਖ ਕੇ ਸਤਰਾਂ ਨੂੰ
ਪਟੱਹੀ ਮੱਤ ਵੀ ਸਦਹੀ ਕਰਕੇ
ਕੁੜੀਆਂ ਨੂੰ ਕਿਉਂ ਪੁੱਟਦੇ ਓ ?

ਚੁੱਪ ਰਹਿੰਦੀ ਏ
ਝੁਕਦੀ ਏ
ਫ਼ਰ ਕੀਨਦੀ ਏ

ਜੋ ਚਾਵਾਂਗੀ ਲੱਖਾਂਗੀ
ਜ਼ਹਿਰਾਂ ਭਰਕੇ ਹੋ ਕੇ ਲੱਖਾਂ
ਕੰਡਿਆਂ ਵਰਗੇ ਪੈਂਡੇ ਲੱਖਾਂ
ਯਾ ਅਨਪੜ੍ਹ ਦੇ ਨੂਹੇ ਲੱਖਾਂ
ਤੈਨੂੰ ਕੀ ਏ ?
ਤੇਰੀ ਧੀ ,ਰਣ ,ਮਾਂ ਯਾ ਭੈਣ ਹੋਵਾਂਗੀ

ਪਰ ਜਦ ਮੈਂ ਲਿਖਦੀ ਆਂ
ਤਦ ਮੈਂ ਜਨਤਾ ਦੀ ਆਂ
ਤੂੰ ਮੈਨੂੰ ਟੋਕ ਨਹੀਂ ਸਕਦਾ
ਹੁਣ ਮੈਂ ਲਿਖਣਾ ਸਿੱਖ ਗਈ ਆਂ !!