ਬੂਟੇ ਤੇ ਮਿਥ

ਮਾਈ ਬੁੱਢੀ ਮਾਈ ਬੁੜ੍ਹੀ
ਤੇਰੀ ਤਾਂ ਏ ਕਿਸਮਤ ਫੁੱਟੀ
ਚਿੱਤਰ ਦੇ ਵਿਚ ਤੂੰ ਐਂ ਉੱਗੀ
ਵਣ ਸੋਨੇ ਲੋਕਾਂ ਫਿੱਕੀ

ਫੁੱਲ ਰਵੇਲ ਫੁੱਲ ਰਵੇਲ
ਹਰੀ ਹਰੀ ਘਾ ਦੀ ਵੇਲ
ਕਿੰਨਾ ਸੋਹਣਾ ਲਗਦਾ ਐਂ ਤੂੰ
ਪੈਰਾਂ ਦੀ ਤਲੀ ਨੂੰ ਚੁੰਮਦਾ
ਕਿੰਨਾ ਕੋਲ਼ਾ ਲਗਦਾ ਐਂ ਤੂੰ

ਖਿਝੀ ਮਾਈ ਖਿਝੀ ਮਾਈ
ਤੂੰ ਐਂ ਕਿੰਨੀ ਭਾਗਾਂ ਜਾਈ
ਲੱਦੀ ਪਈ ਐਂ ਕੰਨਾਂ ਤਾਈਂ
ਪਰ ਸੁਣਾ ਤੇਰੇ ਸਿਰ ਦਾ ਸਾਈਂ