ਤੋਂ ਕੀ ਕੀਤਾ (ਪਾਰਟ ii)

ਪੁੱਛਦੀ ਏ
ਤੋਂ ਕੀ ਕੀਤਾ

ਮੈਂ ਚਾਲਹੀਂ ਦੇਣਾ ਚਲੇ ਕੱਟੇ
ਗਲੀਆਂ ਗਲੀਆਂ ਮੱਟੀ ਛਾਣੀ
ਬੰਦੇ ਬੰਦੇ ਠੋਕਰ ਮਾਰੀ
ਫ਼ਰ ਜਾ ਕੇ ਜੀਣਾ ਸਿੱਖਿਆ

ਪੁੱਛਦਾ ਏ
ਤੋਂ ਕੀ ਕੀਤਾ

ਮੈਂ ਚਾਲਹੀਂ ਦੇਣਾ ਛੱਲੇ ਕੱਟੇ
ਤੈਨੂੰ ਜੰਮਿਆ , ਪੀੜਾਂ ਕੱਟੀਆਂ
ਘਰ ਕੰਮ ਕੀਤੇ , ਨਾਲੇ ਤਾਣੇ ਪੀਤੇ
ਪਹਿਲੇ ਧੋਖਾ ਸੀ ਕਿ ਧੀ ਰਾਣੀ ਵਾਂ
ਫ਼ਰ ਸੁਣਿਆ ਕਿ ਬੰਦੇ ਦੀ ਮਲਿਕਾ ਵਾਂ
ਫ਼ਰ ਲੱਗਿਆ ਕਿ ਪੁੱਤਰ ਦੀ ਮਾਲਿਕ ਵਾਂ
ਹੁਣ ਪਿਛਲੀ ਉਮਰ ਪਤਾ ਏ ਲੱਗਿਆ
ਨਾ ਕੋਈ ਮੇਰਾ ਘਰ , ਨਾ ਦਰ ਤੇ ਨਾ ਜ਼ਰ
ਪਰ ਸਾਰੇ ਰਿਸ਼ਤੇ ਜੋੜਨ ਵਾਲੀ ਮੈਂ ਆਂ
ਏਸ ਧਿਰ ਥੀ ਦੇ ਹਰ ਬੰਦੇ ਦੀ ਖ਼ਾਲਿਕ ਮੈਂ ਆਂ

ਪੁੱਛਦੀ ਏ
ਤੋਂ ਕੀ ਕੀਤਾ

(ਕਿਸੇ ਨੂੰ ਦੱਸੀਂ ਨਾ)
ਮੈਂ ਜਿਸ ਜਾ ਤੂੰ ਜੰਮਿਆਂ
ਓਥੇ ਈ ਆਂ ਅੱਜ ਤੱਕ ਫਸੀਆਂ
ਵੇਖ ਲੈ ਸੁਣ ਕੇ ਮੇਰੀਆਂ ਗਾਲ੍ਹਾਂ
ਹਰ ਦੇ ਵਿਚ ਰੰਨਾਂ ਨੂੰ ਪੰਨਿਆਂ
ਵੇਖ ਲੈ ਚੁੱਕ ਕੇ ਮੇਰੇ ਦੋਹੜੇ
ਜਿਹੜੇ ਲਹੂ ਤੋਂ ਜੰਮਿਆਂ
ਉਹਨੂੰ ਈ ਪਲੀਤੀ ਮੰਨਿਆ
ਆਪ ਨੂੰ ਬੱਸ ਮੈਂ ਪਾਕੀ ਸੱਦਿਆ
ਪਾਵਰ ਨੂੰ ਰੱਬ ਮੰਨਿਆ

ਪੁੱਛਦਾ ਇਹ
ਤੋਂ ਕੀ ਕੀਤਾ
(ਚੁੱਪ ਰਿੰਨਦੀ ਇਹ )
ਹੋਲਾ ਜਿਹਾ ਕੀਨਦੀ ਇਹ
ਤੈਨੂੰ ਕੱਜਿਆ !!