ਇਹ ਕੰਮ ਵੀ ਤੇ ਹੋ ਜਾਣਾ ਏਂ

ਜਿਹੜੇ ਦੁੱਖ ਵੰਡਾਵਣ ਆਏ ਦੇ ਗਏ ਨੇ ਕੁੱਝ ਹੋਰ
ਅੱਖਾਂ ਦੇ ਵਿਚ ਜੰਗਲ਼ ਨੱਚੇ ਪੈਲਾਂ ਪਾਵੇ ਮੋਰ
ਚੁੱਪ ਚੁਪੀਤੇ ਤੱਕੀ ਜਾਈਏ ਵੇਲੇ ਦੀ ਅਸਾਂ ਟੋਰ
ਸ਼ਾਹ ਜੀ ਇੰਜ ਈ ਟੁੱਟ ਜਾਣੀ ਏਂ ਆਪਣੇ ਸਾਹ ਦੀ ਡੋਰ

ਹਵਾਲਾ: ਸੁਫ਼ਨੇ ਮਾਰ ਗਏ, ਸਾਇਦ ਅੱਲ੍ਹਾ ਸ਼ਾਹ; ਸਫ਼ਾ 34 ( ਹਵਾਲਾ ਵੇਖੋ )