ਕੀ ਅਸਾਂ ਵੱਟੋ ਵੱਟ ਚਲੀਏ

ਕੀ ਅਸਾਂ ਵੱਟੋ ਵੱਟ ਚਲੀਏ
ਚੱਲ ਖ਼ਾਂ ਰਸਤਾ ਕੱਟ ਚਲੀਏ

ਮੰਜ਼ਿਲ ਵਾਲੇ ਰਸਤੇ ਨੂੰ
ਮਾੜਾ ਜਿੰਨਾ ਹਟ ਚਲੀਏ

ਪਹੁੰਚ ਗਏ ਆਂ ਏਥੇ ਤੇ
ਇਹ ਪੱਥਰ ਵੀ ਚੱਟ ਚਲੀਏ

ਕਿੰਨਾ ਬੋਝ ਏ ਸੋਚਾਂ ਦਾ
ਰਾਹਵਾਂ ਦੇ ਵਿਚ ਸੱਟ ਚਲੀਏ

ਸ਼ਾਹ ਜੀ ਕਿਸਮਤ ਦੇਖੀਏ ਤੇ
ਪੱਕੀ ਥਾਂ ਵੀ ਪੱਟ ਚਲੀਏ

ਸ਼ਾਹ ਜੀ ਆਪਣੇ ਹਿੱਸੇ ਦੇ
ਕੁੱਝ ਦਾਣੇ ਤੇ ਛੱਟ ਚਲੀਏ

ਹਵਾਲਾ: ਸੁਫ਼ਨੇ ਮਾਰ ਗਏ, ਸਾਇਦ ਅੱਲ੍ਹਾ ਸ਼ਾਹ; ਸਫ਼ਾ 41 ( ਹਵਾਲਾ ਵੇਖੋ )