ਕਾਸ਼ ਅਸਾਂ ਇਕਾਈ ਤੇ ਆ ਜਈਏ

ਕਾਸ਼ ਅਸਾਂ ਇਕਾਈ ਤੇ ਆ ਜਈਏ
ਅਸਾਂ ਭੇਤ ਹਯਾਤੀ ਪਾ ਜਾਈਏ

ਅਸਾਂ ਜੀਣਾ ਐਂ ਅਸਾਂ ਮਰਨਾ ਐਂ
ਭਲਾ ਕਿਸ ਗੱਲ ਤੋ ਘਬਰਾ ਜਾਈਏ

ਐਵੇਂ ਬੇਬਸ ਹੋ ਕੇ ਬਹਿਣਾ ਕੀ
ਇਕ ਕੁਰਬਲ ਨਵੇਂ ਸਜਾ ਜਾਈਏ

ਸਾਨੂੰ ਯਾਦ ਕਰੇਗਾ ਵੇਲ਼ਾ ਵੀ
ਕੋਈ ਐਸੀ ਪਛਾਣ ਬਣਾ ਜਾਈਏ

ਅਸਾਂ ਜੀਂਦੇ ਜੀ ਨਈਂ ਮਰ ਸਕਦੇ
ਅਸਾਂ ਮਰ ਕੇ ਗੱਲ ਸਮਝਾ ਜਾਈਏ

ਸ਼ਾਹ ਜੀ ਜ਼ੋਰ ਤੇ ਲੱਗੇਗਾ ਫ਼ਿਰ
ਅਸਾਂ ਬੀੜੀ ਕੰਡੀਲਾ ਜਾਈਏ

ਹਵਾਲਾ: ਸੁਫ਼ਨੇ ਮਾਰ ਗਏ; ਸਾਇਦ ਅੱਲ੍ਹਾ ਸ਼ਾਹ; ਸਫ਼ਾ 27 ( ਹਵਾਲਾ ਵੇਖੋ )