ਇਨਕਾਰ ਦੀ ਤਲਖ਼ੀ

ਅਸਾਂ ਭੱਜ ਕੇ ਕਿੱਥੇ ਜਾਨਾਂ ਏਂ
ਅਸਾਂ ਚਾਰੇ ਪਾਸੋਂ ਘਿਰ ਗਏ ਏਂ

ਅਸਾਂ ਅਸਮਾਨਾਂ ਤੇ ਉਡਣਾ ਸੀ
ਅਸਾਂ ਨਜ਼ਰਾਂ ਵਿਚੋਂ ਗਿਰ ਗਏ ਆਂ

ਸਾਡੇ ਹੱਥੋਂ ਸਭ ਦਾ ਖ਼ੂਨ ਹੋਇਆ
ਸਾਨੂੰ ਆਦਾਮ ਜ਼ਾਦ ਨਾ ਆਖੋ ਹੁਣ

ਅਸਾਂ ਰੱਬ ਦੇ ਮੁਨਕਰ ਹੋ ਗਏ ਆਂ
ਅਸਾਂ ਆਪਣੇ ਆਪ ਤੋਂ ਫਿਰ ਗਏ ਆਂ

ਸਾਡੇ ਅੰਦਰ ਆਰੇ ਚਲਦੇ ਨੇਂ
ਅਸਾਂ ਅੰਦਰੋ ਅੰਦਰੀਂ ਚਿਰ ਗਏ ਆਂ

ਹਵਾਲਾ: ਸੁਫ਼ਨੇ ਮਾਰ ਗਏ, ਸਾਇਦ ਅੱਲ੍ਹਾ ਸ਼ਾਹ; ਸਫ਼ਾ 39 ( ਹਵਾਲਾ ਵੇਖੋ )