ਤੇਰੇ ਲਈ ਤੇ ਗੱਲ ਹੁੰਦੀ ਏ

ਤੇਰੇ ਲਈ ਤੇ ਗੱਲ ਹੁੰਦੀ ਏ
ਨਿੰਦਰ ਅੱਖਾਂ ਵਿਚ ਰੋਂਦੀ ਏ

ਯਾਦ ਏ ਜਿਵੇਂ ਨੀਂਦ ਸਹੇਲੀ
ਭਰ ਭਰ ਖ਼ਵਾਬਾਂ ਨੂੰ ਢੋਂਦੀ ਏ

ਫਿਰ ਕੇ ਵੇਖ਼ ਤੂੰ ਸ਼ਹਿਰਾਂ ਅੰਦਰ
ਖ਼ਲਕਤ ਖ਼ੌਰੇ ਕਦ ਸੋਂਦੀ ਏ

ਦਸ ਨਈਂ ਸਕਦਾ, ਉੱਡ ਪੈਨਾ ਵਾਂ
ਜਿਸਮ ਨੂੰ ਜਦ ਵੀ ਵਾ ਛੂੰਦੀ ਏ

ਅੱਖ ਦਾ ਪਾਣੀ ਮਰਨ ਨਾ ਦੇਵੀਂ
ਇਥੇ ਉਹ ਕਿਰਨਾਂ ਬੋਂਦੀ ਏ

ਸ਼ਾਹ ਜੀ ਐਈਓ ਅੱਖ ਏ ਜਿਹੜੀ
ਅਪਣਾ ਦਾਮਨ ਵੀ ਧੋਂਦੀ ਏ

ਹਵਾਲਾ: ਸੁਫ਼ਨੇ ਮਾਰ ਗਏ, ਸਾਇਦ ਅੱਲ੍ਹਾ ਸ਼ਾਹ; ਸਫ਼ਾ 35 ( ਹਵਾਲਾ ਵੇਖੋ )