ਤੇਥੋਂ ਹਟ ਕੇ ਸੋਚ ਰਿਹਾ ਵਾਂ

ਤੇਥੋਂ ਹਟ ਕੇ ਸੋਚ ਰਿਹਾ ਵਾਂ
ਖ਼ੁਦ ਤੋਂ ਕੱਟ ਕੇ ਸੋਚ ਰਿਹਾ ਵਾਂ

ਪਹਿਲਾਂ ਬਦਲ ਬਣਿਆ ਸਾਂ ਪ੍ਰ
ਹੁਣ ਮੈਂ ਛੁੱਟ ਕੇ ਸੋਚ ਰਿਹਾ ਵਾਂ

ਸਿਰ ਦਾ ਮਸਲਾ ਏ ਤਯੇ
ਕਿਉਂ ਸਿਰ ਸੁੱਟ ਕੇ ਸੋਚ ਰਿਹਾ ਵਾਂ

ਦੁਸ਼ਮਣ ਵੱਡਾ ਏ ਤੇ ਕੇਹਾ ਏ
ਕਿਉਂ ਮੈਂ ਘੁੱਟ ਕੇ ਸੋਚ ਰਿਹਾ ਵਾਂ

ਸ਼ਾਹ ਜੀ ਹੋਰ ਕਰਾਂਗਾ ਕੇਹਾ ਮੈਂ
ਇਸ ਤੋ ਹਟ ਕੇ ਸੋਚ ਰਿਹਾ ਵਾਂ

ਕਿਵੇਂ ਭੁੱਲਾਂ ਸਬਕ ਮੈਂ ਅਪਣਾ
ਸ਼ਾਹ ਜੀ ਰਟ ਕੇ ਸੋਚ ਰਿਹਾ ਵਾਂ

ਹਵਾਲਾ: ਸੁਫ਼ਨੇ ਮਾਰ ਗਏ; ਸਾਇਦ ਅੱਲ੍ਹਾ ਸ਼ਾਹ; ਸਫ਼ਾ 37 ( ਹਵਾਲਾ ਵੇਖੋ )