ਤੋਂ ਅਪਣਾ ਹਾਲ ਸੁਣਾ

ਅਪਣਾ ਹਾਲ ਤੇ ਦੱਸ ਖ਼ਾਂ ਸਾਨੂੰ
ਸਾਡਾ ਹਾਲ ਤੋਂ ਛੱਡ

ਅਸਾਂ ਤੇ ਜਿਲੇ ਕੁੱਝ ਨਈਂ ਪੱਲੇ
ਸਾਨੂੰ ਸਮਝ ਉਜੱਡ

ਸਾਡੀ ਕਿਸਮਤ ਸੁੱਕਾ ਦਰਿਆ
ਦਲਦਲ ਦੇ ਵਿਚ ਗੱਡ

ਅਕਲ ਅਸਾਡੀ ਕੰਮ ਨਈਂ ਕਰਦੀ
ਖੁਰ ਗਏ ਸਾਡੇ ਹੱਡ

ਆਪਣੇ ਆਪ ਨੂੰ ਲੈ ਪਹਿਲਾਂਂ
ਇੰਜ ਨਾ ਆਨੇ ਟਡਡ

ਹਵਾਲਾ: ਸੁਫ਼ਨੇ ਮਾਰ ਗਏ; ਸਾਇਦ ਅੱਲ੍ਹਾ ਸ਼ਾਹ; ਸਫ਼ਾ 63 ( ਹਵਾਲਾ ਵੇਖੋ )