ਗੰਗਾ ਏ ਯਾਂ ਮੱਕਾ ਏ

ਗੰਗਾ ਏ ਯਾਂ ਮੱਕਾ ਏ
ਸਿੱਧਾ ਸਿੱਧਾ ਧੱਕਾ ਏ

ਰੱਬ ਨੂੰ ਲੱਭਦੇ ਫਿਰਦੇ ਓ
ਰੱਬ ਕਿਸੇ ਦਾ ਸੱਕਾ ਏ

ਮੇਰਾ ਰਾਸ਼ਨ ਮਹੀਨੇ ਦਾ
ਤੇਰਾ ਇਕੋ ਫੱਕਾ ਏ

ਤੇਰਾ ਦੀਵਾ ਬੁੱਝ ਜਾਂਦਾ
ਮੇਰੀ ਖੱਲ ਦਾ ਡੱਕਾ ਏ

ਇੰਨੇ 'ਸਾਬਰ' ਹੋ ਗਏ ਆਂ
ਜ਼ਾਲਮ ਹੱਕਾ ਬੱਕਾ ਏ

ਹਵਾਲਾ: ਇਕੋ ਸਾਹੇ; ਸਾਂਝ; ਸਫ਼ਾ 102