ਖ਼ਾਬ ਕਦੇ ਨਈਂ ਉੱਤਰ ਜਾਂਦੇ
ਖ਼ਾਬ ਕਦੇ ਨਈਂ ਕਿਸੇ ਤੋਂ ਮਰਦੇ

ਹੰਝੂਵਾਂ ਦੇ ਵਿਚ ਰੋੜ੍ਹੋ ਭਾਵੇਂ
ਫ਼ਿਰ ਵੀ ਰਹਿੰਦੇ ਅਤੇ ਈ ਤੁਰਦੇ

ਖ਼ਾਬ ਕਦੇ ਨਈਂ ਕਿਸੇ ਤੋਂ ਮਰਦੇ
ਤਾਂਘਾਂ ਨੂੰ ਚਮਕਾਉਂਦੇ ਰਹਿੰਦੇ

ਦੁੱਖ ਮੁਸੀਬਤ ਹੱਸ ਕੇ ਜਰਦੇ
ਆਸ ਕਦੇ ਟੁੱਟਣ ਦੇਂਦੀਏ
ਸੋਹਣੇ ਪਾਹਰੂ ਚਿੱਤ ਨਗਰ ਦੇ
ਖ਼ਾਬ ਕਦੇ ਨਈਂ ਕਿਸੇ ਤੋਂ ਮਰਦੇ

ਵੱਢ ਦਿਓ ਤੇ ਪੁੰਗਰ ਪੈਂਦੇ
ਨਾ ਦਫ਼ਨਾਿਆਂ ਬਾਦੋਂ ਹਿਰਦੇ
ਕਰਚੀ ਕਰਚੀ ਹੋ ਕੇ ਵੀ ਇਹ
ਰਹਿੰਦੇ ਜੈਨ ਦੇ ਚਾਰੇ ਕਰਦੇ

ਖ਼ਾਬ ਕਦੇ ਨਈਂ ਕਿਸੇ ਤੋਂ ਮਰਦੇ
ਜ਼ਾਲਮ ਦੇਸ ਨਿਕਾਲੇ ਦਿੰਦੇ
ਬਾਲ ਚਿਖ਼ਾ ਤੇ ਮੁੜ ਮੁੜ ਧਿਰ ਦੇ
ਜ਼ਹਿਰ ਪਿਆਲੇ ਹੱਸ ਕੇ ਪੈਂਦੇ
ਸੂਲ਼ੀ ਤੋ ਨਈਂ ਝਕਦੇ ਡਰਦੇ
ਖ਼ਾਬ ਕਦੇ ਨਈਂ ਕਿਸੇ ਤੋਂ ਮਰਦੇ

ਕੌੜੇ ਕੈਦ ਨਾ ਫਾਂਸੀ ਮੰਨਣ
ਲੱਖ ਜ਼ਮਾਨੇ ਹੋਣ ਜਬਰ ਦੇ
ਥਲ ਦੇ ਵਿਚ ਗਵਾਚੇ ਫਿਰਦੇ
ਅੱਖਾਂ ਦੇ ਵਿਚ ਹੋ ਕੇ ਭਰ ਦੇ

ਖ਼ਾਬ ਕਦੇ ਨਈਂ ਕਿਸੇ ਤੋਂ ਮਰਦੇ
ਜ਼ੋਰ ਆਵਰ ਵੇਖ ਸਖਾਵਨਦਯੇ
ਟੈਂਕ ਬੰਦੂਕਾਂ ਸੀਨੇ ਧਿਰ ਦੇ
ਅੰਨ੍ਹੇਵਾਹ ਕਤਲਾਮਾਂ ਵਿਚ ਵੀ
ਜਿਉਂਦੇ ਰਹਿੰਦੇ ਝਰ ਦੇ ਝੁਰਦੇ
ਖ਼ਾਬ ਕਦੇ ਨਈਂ ਉੱਤਰ ਜਾਂਦੇ
ਖ਼ਾਬ ਕਦੇ ਨਈਂ ਕਿਸੇ ਤੋਂ ਮਰਦੇ