ਦੁਨੀਆ ਰੰਗ ਬਰੰਗੀ

ਦੁਨੀਆ ਰੰਗ ਬਰੰਗੀ

ਜੇ ਕਲਜੁਗ ਨੇ ਦੋਜ਼ਖ਼ ਜਾਣਾ
ਦੋਜ਼ਖ਼ ਮੈਨੂੰ ਜੰਨਤ ਨਾਲੋਂ
ਲਗਦੀ ਏ ਫ਼ਿਰ ਚੋਖੀ ਚੰਗੀ
ਆਪਣੀ ਕਲਮ ਦੀ ਮੈਨੁੰ
ਖ਼ੈਰ ਕਦੇ ਨਈਂ ਪੁੱਜ ਮੰਗੀ
ਕਲਮ ਕਿੱਲੇ ਰਹਿਣ ਬਹਸ਼ਤੀਂ
ਚਰਸੀ ਫ਼ੇਮੀ ਮਜ਼੍ਹਬੀ ਭੰਗੀ
ਚੋਲ਼ੀ ਕਦੇ ਇਬਾਦਤ ਵਾਲੀ
ਝੰਡੇ ਲਾ ਲਾ ਮੈਂ ਨਈਂ ਟੰਗੀ
ਸਾਵੇਂ ਭਾਰ ਵੰਡ ਼ ਸਭ ਦੇ
ਖੱਲ ਮਿਲੇ ਯਾ ਹੋਵੇ ਤੰਗੀ
ਸਾਰੇ ਜੱਗ ਦੇ ਰਹਿਣਗੇ ਜਥੇ
ਵਣ ਸੋਨੇ ਸੋਹਣੇ ਸੰਗੀ
ਮੈਨੂੰ ਉਹੋ ਈ ਚੰਗੀ ਲਗਦੀ
ਦੁਨੀਆ ਚੋਖੀ ਰੰਗ ਬਰੰਗੀ