ਖ਼ਾਬ ਦੇ ਖੰਡਰ

ਇਥੇ ਚਾਬਕ ਵੇਖ ਸਵਾਰਾਂ ਦੇ
ਇਥੇ ਤਰਲੇ ਵੇਖ ਲਾਚਾਰਾਂ ਦੇ

ਇਥੇ ਲੰਮੀ ਵਾੜ ਬੰਦੂਕਾਂ ਦੀ
ਇਥੇ ਪਹਿਰੇ ਨੇਂ ਸਰਕਾਰਾਂ ਨੇਂ

ਇਥੇ ਦਾਨਿਸ਼ ਰੁਲਦੀ ਫਿਰਦੀ ਏ
ਇਥੇ ਅਹੁਦੇ ਵੇਖ ਗੰਵਾਰਾਂ ਦੇ

ਇਥੇ ਮਾੜੀ ਕਿਸਮਤ ਫੁੱਲਾਂ ਦੀ
ਇਥੇ ਮੰਦੇ ਹਾਲ ਬਹਾਰਾਂ ਦੇ

ਇਥੇ ਬੰਦੇ ਕੁੱਖੋਂ ਹੌਲੇ ਨੇਂ
ਇਥੇ ਜੰਗਲ਼ ਵੇਖ ਬਾਜ਼ਾਰਾਂ ਦੇ

ਇਥੇ ਕਾਰੋਬਾਰ ਇਜੰਟਾਂ ਦੇ
ਇਥੇ ਮਾਡਲ ਵੇਖ ਤੋਂ ਕਾਰਾਂ ਦੇ

ਇਥੇ ਝੱਗੇ ਚੌੜ ਗ਼ਰੀਬਾਂ ਦੇ
ਇਥੇ ਬੰਗਲੇ ਚੋਰ ਚਕਾਰਾਂ ਦੇ

ਇਥੇ ਬੰਦ ਨੀਂ ਬੂਹੇ ਸੋਚਾਂ ਦੇ
ਇਥੇ ਫਾਟਕ ਬੰਦ ਵਿਚਾਰਾਂ ਦੇ

ਇਥੇ ਯਾਰ ਨੇਂ ਸੜਦੇ ਯਾਰਾਂ ਤੋਂ
ਇਥੇ ਵੀਰ ਨੇਂ ਰਿਸ਼ਤੇਦਾਰਾਂ ਦੇ

ਇਥੇ ਖੰਡਰ ਬਹੁਤ ਨੇਂ ਖ਼ਵਾਬਾਂ ਦੇ
ਇਥੇ ਟੁਕੜੇ ਕੁਲ ਕਰਾਰਾਂ ਦੇ

ਇਥੇ ਕੋਈ ਵੀ ਕੁਸਕਣ ਦਿੰਦਾ ਨਹੀਂ
ਇਥੇ ਸਾਏ ਨੇਂ ਤਲਵਾਰਾਂ ਨੇਂ