ਸਫ਼ਦਰ ਡੋਗਰ

ਸਫ਼ਦਰ ਡੋਗਰ ਦਾ ਸ਼ੁਮਾਰ ਪੰਜਾਬੀ ਜ਼ਬਾਨ ਦੇ ਮੰਜੇ ਹੋਏ ਸ਼ਾਇਰਾਂ ਵਿਚ ਹੁੰਦਾ ਏ । ਆਪ ਦਾ ਤਾਅਲੁੱਕ ਸੱਚਾ ਸੌਦਾ ਜ਼ਿਲ੍ਹਾ ਸ਼ੇਖ਼ੁ ਪੁਰਾ ਤੋਂ ਹੈ ਜਿਥੇ ਵੰਡ ਵੇਲੇ ਆਪ ਦੇ ਵੱਡੇ ਚੜ੍ਹਦੇ ਪੰਜਾਬ ਅੰਮ੍ਰਿਤਸਰ ਤੋਂ ਹਿਜਰਤ ਕਰਕੇ ਵਸੇ। ਵੰਡ ਵੇਲੇ ਹੋਏ ਉਜਾੜਿਆਂ ਦਾ ਸਫ਼ਦਰ ਦੀ ਜ਼ਾਤ ਤੇ ਬਹੁਤ ਡੂਹੰਗਾ ਅਸਰ ਏ ਕਿਉਂ ਕੇ ਆਪ ਦੇ ਦਾਦਾ ਤੇ ਪਰ ਦਾ ਦਾ ਇੰਨਾਂ ਉਜਾੜਿਆਂ ਵਿਚ ਹੋਏ ਦੰਗਿਆਂ ਵਿਚ ਮਾਰੇ ਗਏ। ਆਪ ਦੀ ਸ਼ਾਇਰੀ ਪੰਜਾਬ ਦਾ ਦੁੱਖ ਸਮੇਟੇ ਹੋਏ ਆਪਣੀ ਸ਼ਨਾਖ਼ਤ ਦੀ ਖੋਜ ਕਰਦੀ ਏ। ਅਜੇ ਤੀਕਰ ਆਪ ਦੀ ਸ਼ਾਇਰੀ ਦੀਆਂ ਤਿੰਨ ਕਿਤਾਬਾਂ ਛੁਪ ਚੁੱਕੀਆਂ ਨੇਂ।

ਆਪਣੇ ਹਿਸਾਬ ਨਾਲ਼ ਸਕਰਿਪਟ ਚੰਨੋ।
Roman ਗੁਰਮੁਖੀ شاہ مُکھی

ਸਫ਼ਦਰ ਡੋਗਰ ਕਵਿਤਾ

ਗ਼ਜ਼ਲਾ

ਨਜ਼ਮਾਂ