ਮਿੰਨੀ ਗਈ ਨਾ ਹਾਰ ਲੁਟੇਰਿਆਂ ਦੀ
ਜਿੱਤ ਹਾਰ ਤੇ ਹਾਰ ਨੂੰ ਜਿੱਤ ਕਰਦੇ

ਇਥੇ ਚੱਲਦੀ ਗੱਲ ਦਰਬਾਰੀਆਂ ਦੀ
ਇਹੋ ਜਿਹੀਆਂ ਕਿਆਮਤਾਂ ਨਿੱਤ ਕਰਦੇ

ਜਿਹੜੇ ਛੱਡ ਕੇ ਨੱਸ ਗਏ ਹਿੰਦ ਸਾਰਾ
ਖੁੱਲੇ ਫ਼ੌਜ ਨੂੰ ਬੂਹੇ ਤੋਂ ਪੀਣ ਲੱਗ ਪਏ

ਉਹੋ ਬਣੇ ਨੇਂ ਸੂਰਮੇ, ਜੰਗ ਜਿੱਤੇ
ਸਾਡੇ ਆਪਣੇ ਝੁੱਡੂ ਵੀ ਕਹਿਣ ਲੱਗ ਪਏ

ਹੋਇਆ ਹੱਕ ਸ਼ਹੀਦ ਸੁਲਤਾਨ ਟੀਪੂ
ਪੈਣ ਲੱਡੀਆਂ ਪੋਰਸ ਦੀ ਹਾਰ ਉੱਤੇ

ਹੀਰੋ ਕਹਿਣ ਸਿਕੰਦਰਾਂ ਡਾਕੁਵਾਂ ਨੂੰ
ਲੱਖ ਲਾਨਤਾਂ ਏਸ ਵਿਚਾਰ ਉੱਤੇ