ਵੀ ਆਈ ਪਯਯ

ਸਫ਼ਦਰ ਡੋਗਰ

ਵੀ ਆਈ ਪੀ ਦਾ ਕੀ ਏਏ
ਹਰ ਕਾਨੂੰਨ ਦੀ ਐਸੀ ਤੇਸੀ
ਰੋਂਦੇ ਫਿਰਨ ਕਾਨੂੰਨ ਵਿਚਾਰੇ
ਹਰ ਕੋਈ ਇਥੇ ਆਈ ਪਯਯ

ਕੋਈ ਮਾਲਿਕ ਵੇਖ ਜਾਗੀਰਾਂ ਦਾ
ਕੋਈ ਗੱਦੀਆਂ ਦਾ ਤਫ਼ਸੀਰਾਂ ਦਾ
ਕੋਈ ਸਦ ਰੂੰ ਵੱਧ ਵਜ਼ੀਰਾਂ ਦਾ

ਹਰ ਬੰਦਾ ਕਿਸੇ ਦਾ ਬੰਦਾ ਏ
ਹਰ ਜ਼ਾਲਮ ਕਿਸੇ ਦਾ ਪੁੱਤਰ ਧੀ
ਤੇ ਹਰ ਕੋਈ ਇਥੇ ਆਈ ਪਯਯ
ਇਹ ਜਿੰਨੇ ਗੰਜੇ ਕਾਨੇ ਨੇਂ
ਇਹ ਜਿੰਨੇ ਖੋਹ ਖੂਹ ਖਾਣੇ ਨੇਂ
ਇਹ ਜਿੰਨੇ ਜ਼ੁਲਮ ਕਮਾਣੇ ਨੇਂ
ਇਹ ਸਾਰੇ ਈ ਜੰਨਤ ਜਾਣੇ ਨੇਂ
ਤੇ ਕਸੀ ਨਈਂ ਕਰਨਾ ਮੰਦਾ ਜੀ
ਤੇ ਇਥੇ ਹਰ ਕੋਈ ਆਈ ਪਯਯ

ਵੱਡੀਆਂ ਖਾ ਮਿਲਾਵਟ ਕਰ ਲੈ
ਛੜਿਆਂ ਫੇਰ ਖ਼ਜ਼ਾਨੇ ਭਰ ਲੈ
ਦਾੜ੍ਹੀ ਰੁੱਖ ਤੇ ਤਸਬੀ ਫੜ ਲੈ
ਗੁੱਟਿਓਂ ਉੱਚੀ ਸੁੱਥਣ ਕਰ ਲੈ
ਚਾਬੀ ਵੇਖ ਤੂੰ ਜੰਨਤ ਦੀ
ਤੇ ਹਰ ਕੋਈ ਇਥੇ ਆਈ ਪਯਯ

ਖੱਪ ਜਿਹਨਾਂ ਪੂਣੀ ਆਵਯੇ
ਉੱਚੀ ਗੱਲ ਸੁਣਾਵਣੀ ਆਵਯੇ
ਲੱਗੀ ਫੱਬੀ ਲਾਉਣੀ ਆਵਯੇ
ਪਰ ਦੀ ਬਣਾਵਣੀ ਆਵਯੇ
ਮਾਰਨ ਜੇ ਇਨਸਾਫ਼ ਦਾ ਬੀ
ਤੇ ਉਹੋ ਈ ਇਥੇ ਆਈ ਪਯਯ
ਤੇ ਹਰ ਕੋਈ ਇਥੇ ਆਈ ਪਯਯ

Read this poem in Romanor شاہ مُکھی

ਸਫ਼ਦਰ ਡੋਗਰ ਦੀ ਹੋਰ ਕਵਿਤਾ