ਬਦਮਾਸ਼ੀ ਹਰ ਥਾਂ ਬਹਿ ਗਈ ਏ ਤੇ ਹਲਦੀ ਨਈਂ

ਬਦਮਾਸ਼ੀ ਹਰ ਥਾਂ ਬਹਿ ਗਈ ਏ ਤੇ ਹਲਦੀ ਨਈਂ
ਕਿਸੇ ਵੀ ਬੇਬੇ ਬਿੰਦੇ ਦੀ ਹੁਣ ਚੱਲਦੀ ਨਈਂ

ਆਦਮੀਆਂ ਦਾ ਏਨਾ ਇਥੇ ਪਿਆ ਏਏ
ਸੋ ਕੋਹਵਾਂ ਤੇ ਇਕ ਵੀ ਬੱਤੀ ਬਲਦੀ ਨਈਂ

ਹੋਰ ਕੀ ਲੱਭੇ ਦੋਜ਼ਖ਼ ਜਾਣਾ ਕਿੱਥੇ ਜਾਵੇ
ਬਾਰ ਚਖ਼ਾਏ ਰਣ ਵੀ ਪੱਖਾ ਝੱਲਦੀ ਨਈਂ

ਚਾਰੇ ਪਾਸੇ ਜ਼ਹਿਰ ਬੁਝਾਈਆਂ ਅੱਖਾਂ ਨੇਂ
ਅੱਜ ਕਿਸੇ ਦੀ ਅੱਖ ਵੀ ਮੇਰੇ ਵੱਲ ਦੀ ਨਈਂ

ਪੈਰਾਂ ਦੇ ਵਿਚ ਥਲ ਦੇ ਛਾਲੇ ਬਲਦੇ ਨੇਂ
ਸਿਰ ਤੋਂ ਧੁੱਪ ਦੁਪਹਿਰ ਦੀ ਕਿਧਰੇ ਟਲਦੀ ਨਈਂ

ਆਖੋ ਬੁਲ੍ਹੇ ਸ਼ਾਹ ਹੋਰਾਂ ਨੂੰ ਗਏ ਔਵ
ਅੱਜ ਕਿਸੇ ਨੂੰ ਲਾਜ ਤੁਹਾਡੀ ਗੱਲ ਦੀ ਨਈਂ