ਹੁਣ ਮਨ ਮਰਜ਼ੀ ਉਹ ਨਈਂ ਓਹਦੀ , ਤਾਅਲੁੱਕ ਨੂੰ ਉਸ ਕਮਲੀ ਜਈ ਨੇ

ਹੁਣ ਮਨ ਮਰਜ਼ੀ ਉਹ ਨਈਂ ਓਹਦੀ , ਤਾਅਲੁੱਕ ਨੂੰ ਉਸ ਕਮਲੀ ਜਈ ਨੇ
ਰੀਝਾਂ ਨਾਲ਼ ਸਜਾਇਆ ਵੇ , ਤੇ ਗੂੜ੍ਹਾ ਕਰਨਾ ਸਿੱਖਿਆ ਹੋਇਆ ਏ

ਖੁੱਲੀਆਂ ਜ਼ੁਲਫ਼ਾਂ ਇੱਕ ਪਾਸੇ ਨੂੰ ਮੋਢੇ ਉੱਤੇ ਸੁੱਟਿਆਂ ਹੋਈਆਂ
ਅੱਜ ਕੱਲ੍ਹ ਸਾਂਭ ਕੇ ਰੱਖਦੀ ਏ , ਤੇ ਜੂੜਾ ਕਰਨਾ ਸਿੱਖਿਆ ਹੋਇਆ ਏ

ਅਰਸੇ ਬਾਅਦ ਇੱਕ ਵਾਅਦਾ ਕੀਤਾ , ਓਸੇ ਦਿਨ ਫ਼ਿਰ ਆ ਵੀ ਅਪੜੀ
ਲਗਦਾ ਏ ਆਪਣੀ ਗੱਲ ਨੂੰ ਓਹਨੇ ਪੂਰਾ ਕਰਨਾ ਸਿੱਖਿਆ ਹੋਇਆ ਏ

ਪਿਛਲੀ ਹਰ ਹਰ ਗੱਲ ਨੂੰ ਆਪਣੀ ਗ਼ਲਤੀ ਕਹਿ ਕੇ ਰੋਂਦੀ ਰਈ ਏ
ਹਰ ਮਸਲੇ ਨੂੰ ਚਾਦਰ ਵਾਂਗੂੰ ਦੂਰਾ ਕਰਨਾ ਸਿੱਖਿਆ ਹੋਇਆ ਏ