ਫ਼ੇਰ ਗਰਮ ਜਈ ਰਾਤ ਹਨੇਰੀ ਕੱਟ ਲਈ ਏ

ਫ਼ੇਰ ਗਰਮ ਜਈ ਰਾਤ ਹਨੇਰੀ ਕੱਟ ਲਈ ਏ
ਚੋਖੀ ਏ ਸੌਗ਼ਾਤ ਬਥੇਰੀ ਕੱਟ ਲਈ ਏ
ਸਾਡੇ ਚੌਕ ਇਚ ਠੰਢੀਆਂ ਸਾਂਹਵਾਂ ਲੈਂਦੀ ਹੋਈ
ਉਨ੍ਹਾਂ ਨੇ ਕੱਲ੍ਹ ਰਾਤ ਉਹ ਬੇਰੀ ਕੱਟ ਲਈ ਏ