ਘੁੱਪ ਹਨੇਰੇ ਰਾਹ ਵੀ ਕਢਣਾ ਪੈਂਦਾ ਏ

ਘੁੱਪ ਹਨੇਰੇ ਰਾਹ ਵੀ ਕਢਣਾ ਪੈਂਦਾ ਏ
ਘਡਦੇ ਦਮ ਚੋਂ ਸਾਹ ਵੀ ਕਢਣਾ ਪੈਂਦਾ ਏ
ਹਾਵਾਂ ਭਰਿਆਂ ਕਿੱਥੇ ਸੌਖੀ ਲੰਘਦੀ ਏ
ਇਸੇ ਵਿਚੋਂ ਵਾਹ ਵੀ ਕਢਣਾ ਪੈਂਦਾ ਏ