ਤੈਨੂੰ ਸੱਜਣਾਂ ਰੱਬ ਕੋਲੋਂ ਵੀ ਖੋ ਲਈਏ

ਤੈਨੂੰ ਸੱਜਣਾਂ ਰੱਬ ਕੋਲੋਂ ਵੀ ਖੋ ਲਈਏ
ਤੇਰੇ ਭੋਲੇ ਚਿਹਰੇ ਤੋਂ ਸੰਗ ਆਉਂਦੀ ਏ

ਚਾਨਣ ਵਰਗੇ ਪੈਰਾਂ ਨਾਲ਼ ਓਹ ਆਵੇ ਤੇ
ਲਗਦਾ ਏ ਓਹ ਅਸਮਾਨਾਂ ਤੋਂ ਲੰਘ ਆਉਂਦੀ ਏ

ਤੂੰ ਜਦ ਸਾਦਾ ਕੱਚ ਦੀ ਚੂੜੀ ਪਾਉਂਦੀ ਏਂ
ਖ਼ੌਰੇ ਹੋਰ ਜਹਾਨੋਂ ਇਹ ਵਿੰਗ ਆਉਂਦੀ ਏ

ਸੂਰਜ ਮੇਰੀ ਛੱਤ ਦੇ ਵੱਲੋਂ ਚੜ੍ਹਦਾ ਏ
ਮਿਠੀਏ ਤੇਰੀ ਛੱਤ ਵੱਲੋਂ ਠੰਡ ਆਉਂਦੀ ਏ

ਤੇਰੀ ਮਰਜ਼ੀ ਰੱਬ ਦੇ ਉੱਤੇ ਛੱਡੀ ਏ
ਸਾਨੂੰ ਆਪਣੇ ਰੱਬ ਕੋਲੋਂ ਮੰਗ ਆਉਂਦੀ ਏ