रात आऊंदी ए

ਨਿੱਘੀ ਝੋਲ਼ੀ ਦਾ ਰੂਪ ਲੈ ਕੇ
ਵਿੰਨ੍ਹੇ ਹੋਏ ਜੁੱਸੇ ਟਿੱਕੂ ਰਣ ਲਈ
ਕਲਬੂਤਾਂ ਨੂੰ ਸਮੇ ਦੀ ਬਿੱਠ ਵਲੇ
ਨਵੇਂ ਸਿਰੋਂ ਟੁਰਨ ਲਈ

ਰਾਤ ਆਉਂਦੀ ਏ
ਖ਼ਵਾਬਾਂ ਦੀ ਬਹਾਰ
ਸੋਚਾਂ ਦੇ ਪਹਾੜ ਲੈ ਕੇ
ਪਰ ਅੱਖਾਂ ਵਿਚ ਸੁਫ਼ਨਿਆਂ ਦੀ ਥਾਂ
ਕੰਡੇ ਬੀਜ ਦੀ
ਸਿਰਹਾਣੇ ਭਿਉਂਦੀ ਹੋਈ

ਰਾਤ ਆਉਂਦੀ ਏ
ਤੇ ਕਦੀ ਕਦੀ ਉੱਕਾ ਜਾਂਦੀ ਹੀ ਨਹੀਂ
ਲੋਕੀ ਪੱਖੋਵਾਂ ਦੀਆਂ ਵਾਜਾਂ ਨੂੰ ਤਰਸਦੇ
ਸੂਰਜ ਦਾ ਮੁਹਾਂਦਰਾ ਵੀ ਭੁੱਲ ਜਾਂਦੇ
ਜਿਹੜੇ ਹੱਥੀਂ
ਉਹ ਸਵੇਰ ਦਾ ਸਵਾਗਤ ਕਰਦੇ ਸਨ
ਉਨ੍ਹਾਂ ਹੱਥਾਂ ਨਾਲ਼ ਘੁੱਪ ਹਨੇਰੇ ਅੰਦਰ
ਟੋਹ ਕੇ ਰਸਤਾ ਲੱਭਦੇ

ਰਾਤ ਆਉਂਦੀ ਏ
ਕੂ ਲੀ ਕੁੱਲੀ ਚਾਨਣੀ ਚਿ ਭੱਲੇਕੇ ਲੈ ਕੇ
ਸਿਆ ਬਖ਼ਤਾਂ ਦੇ ਹਿੱਸੇ ਦੇ
ਲਿਖੇ ਲੈ ਕੇ
ਲੰਮੇ ਚਿਰਾਂ ਮਗਰੋਂ ਵੀ
ਉਹਦੇ ਹੱਥਾਂ ਵਿਚ
ਸੱਖਣੇ ਹੱਥ ਈ ਦੱਸਦੇ ਨੇਂ
ਕੋਈ ਦਿਲਾਸਾ ਨਹੀਂ ਹੁੰਦਾ

ਰਾਤ ਆਉਂਦੀ ਏ
ਜਦ ਹਨੇਰੇ ਦੀ ਬੁੱਕਲ ਵਿਚ
ਤੇ ਵੇਖ ਕੇ ਉਹਨੂੰ
ਧੜਕਣ ਦਿਲੇ ਦੀ ਰੋਕ ਜਾਂਦੀ
ਪਿੰਡੇ ਵਿਚੋਂ
ਹਯਾਤੀ ਦੀ ਰੁਮਕ ਮੁੱਕ ਜਾਂਦੀ

ਰਾਤ ਆਉਂਦੀ ਏ
ਤੇ ਕੰਬਦੇ ਹੋਏ ਪ੍ਰਛਾਂਵਿਆਂ ਨੂੰ ਵੀ
ਅੰਦਰ ਲੁਕੋ ਲੈਂਦੀ
ਜਿਹਨੇ ਆਦਰ ਚਾਨਣ ਬਖ਼ਸ਼ੇ ਹੁੰਦੇ
ਹੱਥਾਂ ਵਿਚੋਂ ਖੂਹ ਲੈਂਦੀ

ਰਾਤ ਆਉਂਦੀ ਏ
ਤੇ ਖ਼ੋਰੇ ਕਿਉਂ ਨਿੰਦਰ ਰਸ ਜਾਂਦੀ
ਮੈਂ ਬੇਵਸੀ ਅਸਮਾਨਾਂ ਨੂੰ ਤੱਕਦੀ
ਗਿਣਤੀ ਕਰਦਿਆਂ ਤਾਰੇ ਵੀ ਮੁੱਕ ਜਾਂਦੇ
ਪਰ ਅੱਖ ਨਈਂ ਲਗਦੀ

ਰਾਤ ਆਉਂਦੀ ਏ
ਮੌਤ ਦਾ ਸੁਨੇਹਾ ਲੈ ਕੇ
ਯਾਂ ਫ਼ਿਰ ਖ਼ੌਫ਼ ਅਜਿਹਾ ਲੈ ਕੇ
ਜਿਸ ਨਾਲ਼ ਹਯਾਤੀ ਖੜਨਾ ਭੁੱਲ ਜਾਂਦੀ
ਉਮਰਾਂ ਦੀ ਕਮਾਈ ਡੁੱਲ ਜਾਂਦੀ