ਹਸਪਤਾਲ

ਤੋਂ
ਹਸਪਤਾਲ ਦੇ ਸਰਜੀਕਲ ਵਾਰਡ ਦੇ icu ਵਿਚ
ਇਕ ਬੈੱਡ ਤੇ ਲੰਮਾ ਪਿਆ ਮਰਨ ਦੀ ਤਿਆਰੀ ਫੜ ਰਿਹਾ
ਅੱਖੀਂ ਖ਼ਾਲੀ, ਬੁਲਾ ਖੁੱਲੇ, ਨੰਗੇ ਪਿੰਡੇ ਸੂਈਆਂ ਖੰਬਿਆਂ
ਬਾਹਰ ਲੈ ਮਸਨੁਈ ਸਾਹ ਤੇਰੇ ਆਪਣੇ ਸਾਹਵਾਂ ਨੂੰ
ਧੱਕੇ ਦਿੰਦੇ

ਜ਼ੋਰ ਲਾਵਣ, ਟੱਕਰਾਂ ਮਾਰਨ
ਹਯਾਤੀ ਤੇ ਮੁਕਤੀ ਦਾ ਝੇੜਾ ਕਰਦੇ
ਬਾਹਰ ਭੋਈਂ ਤੇ ਸਾਕ ਪੁਰਾਣੇ
ਹੰਝੂਆਂ ਦੇ ਹੜ੍ਹ ਵਿਚ ਰੜ੍ਹਦੇ
ਸਰਘੀ ਤੋਂ ਡੀਗਰ
ਡੀਗਰ ਤੋਂ ਰਾਤ
ਦੁੱਖ ਦਾ ਪੈਂਡਾ ਕੱਟਦੇ
ਪਥਰਾਈਆਂ ਅੱਖੀਆਂ ਨਾਲ਼

ਬੂਹੇ ਨੂੰ ਖੁਲਦਾ
ਬੰਦ ਹੁੰਦਾ ਤੱਕਦੇ
ਚਾਰ ਨੰਬਰ ਬੈੱਡ ਨਾਲ਼ ਕੌਣ ਏ
ਅੰਨ੍ਹੇਵਾਹ ਨੱਸ ਕੇ ਵੀਰ ਭੱਜਦਾ
ਕੋਈ ਖ਼ਬਰ ਖ਼ੈਰਦੀ ਸੁਣਨ ਦੀ ਚਾ ਵਿਚ ਨੱਸਦਾ

ਲਹੂ ਦੀ ਲੈ ਆਵੋ
ਕਿਨਾ ਹੋਰ ਲਹੂ ਮੇਰਾ ਵੀਰ ਪਏਗਾ
ਦੂਰ ਖਲੋਤੀ ਭੈਣ ਆਹਨਦਯਯ
ਕੁੱਝ ਨਹੀਂ ਬਣਨਾ
ਲਹੂ ਤੇ ਸਾਹਵਾਂ ਦੇ ਝੇੜੇ ਵਿਚ
ਸਾਹਵਾਂ ਨੇ ਹਰਨਾ
ਸਭ ਨੇ ਆਪਣੀਆਂ ਰਾਹਵਾਂ ਟੁਰਨਾ
ਹੱਸਣਾ, ਖੇਡਣਾ ਪਰ
ਸਾਕਾਂ , ਸੰਗੀਆਂ ਨੇਂ ਜਿਹੜੇ
ਉਹਦੇ ਨਾਲ਼ ਜੁੜੇ ਸਨ
ਉਹਦੇ ਨਾਲ਼ ਟੁਰੇ ਸਨ
ਉਹਦੇ ਨਾਲ਼ ਹੱਸੇ ਸਨ
ਉਹਨੂੰ ਯਾਦ ਕਰ
ਰੋਜ਼ ਨਿੱਤ ਜੀ ਜੀ ਮਰਨਾ
ਮਰ ਮਰ ਜੀਵਣਾ

ਹਵਾਲਾ: ਵੇਲ਼ਾ ਸਿਮਰਨ ਦਾ, ਤ੍ਰਿੰਞਣ ਪਬਲਿਸ਼ਰਜ਼ ( ਹਵਾਲਾ ਵੇਖੋ )