ਸਾਕ ਪੁਰਾਣੇ ਕਦੀ ਇੰਜ ਟੁੱਟ ਜਾਂਦੇ ਨੇਂ

ਸਾਕ ਪੁਰਾਣੇ ਕਦੀ ਇੰਜ ਟੁੱਟ ਜਾਂਦੇ ਨੇਂ
ਜਿਵੇਂ ਸਾਵੇ ਰੱਖ ਅਣ ਚਿੱਤੀ ਸੁੱਕ ਜਾਂਦੇ ਨੇਂ

ਸ਼ੀਸ਼ਾ ਟੁੱਟਣ ਦੀ ਵਾਜ ਤਾਂ ਸਭ ਆਂਦੀ ਏਏ
ਚੁੱਪ ਚੁਪੀਤੇ ਐਵੇਂ ਦਿਲ ਟੁੱਟ ਜਾਂਦੇ ਨੇਂ

ਤਪ ਢਾਂਡਰੀ ਹਰ ਬੰਦਾ ਸਾ ਜਾਂਦਾ ਏ
ਇੰਦਰਾਂ ਦੀ ਲੱਗ, ਮਨੁੱਖ ਖਾ ਜਾਂਦੇ ਨੇਂ

ਲੋਭ ਦੀ ਮਾਰੀ ਵਸਤੀ ਅੰਦਰ ਬਣਦੇ
ਕਦੀ ਕਦਾਈਂ ਮਨੁੱਖ ਖ਼ੋਰ ਬਣ ਜਾਂਦੇ ਨੇਂ

ਉੱਚੀਆਂ ਨੀਵੀਆਂ ਰਾਹਵਾਂ, ਪੈਰ ਸੰਭਾਲ਼ ਟੁਰਦੀ ਜਾ
ਔਖੇ ਪੈਂਡੇ ਹੰਢ ਸੌਖੇ ਹੋ ਜਾਂਦੇ ਨੇਂ