ਜਿਉਂ ਨਿਭਦੀ ਪਈ ਗੁਜ਼ਰਨ ਡੇ

ਜਿਉਂ ਨਿਭਦੀ ਪਈ ਗੁਜ਼ਰਨ ਡੇ ਕਈ ਮੇਡਾ ਸੋਚ ਵਿਚਾਰ ਨਾ ਕਰ
ਨਾ ਪੁੱਛ ਐ ਹਾਲਤ ਕਏਂ ਕੀਤੀ ਹਮਦਰਦੀ ਦਾ ਇਜ਼ਹਾਰ ਨਾ ਕਰ
ਹੁਣ ਲੋਕ ਸਿਆਣੇ ਸਮਝ ਵੈਸਣ ਮੇਡੇ ਦਰਦਾਂ ਦਾ ਪ੍ਰਚਾਰ ਨਾ ਕਰ
ਮੱਤਾਂ ਪਹਿਲਾ ਮੁਜਰਿਮ ਤੂੰ ਹੋਵੇਂ ਚੰਨ ਸ਼ਾਕਰ ਦਾ ਨਿਰਵਾਰ ਨਾ ਕਰ

ਹਵਾਲਾ: ਕਲੀਆਤ-ਏ-ਸ਼ਾਕਿਰ, ਗੁਫ਼ਤਗੂ ਪਬਲੀਕੇਸ਼ਨਜ਼ ਇਸਲਾਮਾਬਾਦ ; ਸਫ਼ਾ 157 ( ਹਵਾਲਾ ਵੇਖੋ )