ਦਿਲ ਬਾਲਾਂ ਵਾਂਗੂੰ ਜ਼ਿੱਦ ਨਾ ਕਰ

ਦਿਲ ਬਾਲਾਂ ਵਾਂਗੂੰ ਜ਼ਿੱਦ ਨਾ ਕਰ, ਕਰ ਸਬਰ ਜ਼ਰਾ ਕੁਝ ਹੌਸਲਾ ਕਰ
ਨਾ ਰੋਜ਼ ਦੀਦਾਰ ਸੱਜਣ ਦਾ ਮੰਗ, ਨਾ ਕਹਿਰ ਵਸਾ ਕੁਝ ਹੌਸਲਾ ਕਰ
ਹਰ ਧੜਕਣ ਵਿਚ ਉਂਦਾ ਨਾਂ ਘਿਣ ਘਿਣ ਮੇਕੋਂ ਨਾ ਤੜਪਾ ਕੁਝ ਹੌਸਲਾ ਕਰ
ਅੱਗੇ ਬਹੁੰ ਮਗ਼ਰੂਰ ਹੈ ਚੰਨ ਸ਼ਾਕਰ ਨਾ ਸਿਰ ਤੇ ਚੜ੍ਹਾ ਕੁਝ ਹੌਸਲਾ ਕਰ

ਹਵਾਲਾ: ਕਲੀਆਤ-ਏ-ਸ਼ਾਕਿਰ, ਗੁਫ਼ਤਗੂ ਪਬਲੀਕੇਸ਼ਨਜ਼ ਇਸਲਾਮਾਬਾਦ ; ਸਫ਼ਾ 153 ( ਹਵਾਲਾ ਵੇਖੋ )