ਨੀ ਮਹਿਜ਼ ਕਸੂਰ ਜ਼ਮਾਨੇ ਦਾ

ਨੀ ਮਹਿਜ਼ ਕਸੂਰ ਜ਼ਮਾਨੇ ਦਾ ਅਸਾਂ ਆਪ ਕੂੰ ਆਪ ਤਬਾਹ ਕੀਤੇ
ਕਈ ਦਖ਼ਲ ਨੀ ਵਿਗੜੀ ਕਿਸਮਤ ਦਾ ਅਤੇ ਨਾ ਕੋਈ ਜ਼ੁਲਮ ਖ਼ੁਦਾ ਕੀਤੇ
ਨਾ ਦਿਲ ਲੇਂਦੇ ਨਾ ਡੁਖ ਚੇਂਦੇ ਹੀਂ ਇਸ਼ਕ ਤਾਂ ਸਭ ਕੁਝ ਆ ਕੀਤੇ
ਐ ਸ਼ਾਕਰ ਰੋਵਣ ਉਮਰਾਂ ਦਾ ਸਾਕੂੰ ਅਤੀਆ ਯਾਰ ਅਤਾ ਕੀਤੇ

ਹਵਾਲਾ: ਕਲੀਆਤ-ਏ-ਸ਼ਾਕਿਰ, ਗੁਫ਼ਤਗੂ ਪਬਲੀਕੇਸ਼ਨਜ਼ ਇਸਲਾਮਾਬਾਦ ; ਸਫ਼ਾ 152 ( ਹਵਾਲਾ ਵੇਖੋ )