ਤੇਡੀ ਹਾਂ ਵੀ ਮੈਂ, ਤੇਡੀ ਨਾ ਵੀ ਮੈਂ

ਤੇਡੀ ਹਾਂ ਵੀ ਮੈਂ, ਤੇਡੀ ਨਾ ਵੀ ਮੈਂ, ਇਕਰਾਰ ਵੀ ਮੈਂ, ਇਨਕਾਰ ਵੀ ਮੈਂ
ਤੇਡਾ ਪਿਆਰ ਮੁਹੱਬਤ ਨਾਲ਼ ਮੇਡੇ, ਤੇਡੀ ਨਫ਼ਰਤ ਦਾ ਇਜ਼ਹਾਰ ਵੀ ਮੈਂ
ਤੈਡੀਆਂ ਨਿਅਮਤਾਂ ਦਾ ਹੱਕਦਾਰ ਵੀ ਮੈਂ, ਤੇਡੇ ਗ਼ਜ਼ਬ ਦਾ ਕਰਦਾਰ ਵੀ ਮੈਂ
ਹੈ ਸ਼ਾਕਰ ਗਾਲ ਅਜੀਬ ਜਹੀਂ ਤੇਡਾ ਗ਼ੈਰ ਵੀ ਮੈਂ, ਤੇਡਾ ਯਾਰ ਵੀ ਮੈਂ

ਹਵਾਲਾ: ਕਲੀਆਤ-ਏ-ਸ਼ਾਕਿਰ, ਗੁਫ਼ਤਗੂ ਪਬਲੀਕੇਸ਼ਨਜ਼ ਇਸਲਾਮਾਬਾਦ ; ਸਫ਼ਾ 138 ( ਹਵਾਲਾ ਵੇਖੋ )