ਤੂੰ ਮਿਹਨਤ ਕਰ ਤੇ ਮਿਹਨਤ ਦਾ ਸਿਲਾ ਜਾਣੇ, ਖ਼ੁਦਾ ਜਾਣੇ

ਤੂੰ ਮਿਹਨਤ ਕਰ ਤੇ ਮਿਹਨਤ ਦਾ ਸਿਲਾ ਜਾਣੇ, ਖ਼ੁਦਾ ਜਾਣੇ
ਤੂੰ ਡੀਵਾ ਬਾਲ ਕੇ ਰੱਖ ਚਾ, ਹਵਾ ਜਾਣੇ, ਖ਼ੁਦਾ ਜਾਣੇ

ਖ਼ਿਜ਼ਾਂ ਦਾ ਖ਼ੌਫ਼ ਤਾਂ ਮਾਲੀ ਕੂੰ ਬੁਜ਼ਦਿਲ ਕਰ ਨਹੀਂ ਸਕਦਾ
ਚਮਨ ਆਬਾਦ ਰੱਖ, ਬਾਦ-ਏ-ਸਬਾ ਜਾਣੇ, ਖ਼ੁਦਾ ਜਾਣੇ

ਮਰੀਜ਼-ਏ-ਇਸ਼ਕ ਖ਼ੁਦ ਕੂੰ ਕਰ, ਦਵਾ ਦਿਲ ਦੀ ਸਮਝ ਦਿਲਬਰ
ਮਰਜ਼ ਜਾਣੇ, ਦਵਾ ਜਾਣੇ, ਸ਼ਫ਼ਾ ਜਾਣੇ, ਖ਼ੁਦਾ ਜਾਣੇ

ਜੇ ਮਰ ਕੇ ਜ਼ਿੰਦਗੀ ਚਾਹਿੰਦੇਂ, ਫ਼ਕੀਰੀ ਟੋਟਕਾ ਸੁਣ ਘਿਣ
ਵਫ਼ਾ ਦੇ ਵਿਚ ਫ਼ਨਾ ਥੀ ਵੰਜ, ਬੱਕਾ ਜਾਣੇ, ਖ਼ੁਦਾ ਜਾਣੇ

ਐ ਪੂਰੀ ਥੀਵੇ ਨਾ ਥੀਵੇ ਮਗਰ ਬੇਕਾਰ ਨਈਂ ਵੈਂਦੀ
ਦੁਆ ਸ਼ਾਕਰ ਤੂੰ ਮੰਗੀ ਰੱਖ, ਦੁਆ ਜਾਣੇ, ਖ਼ੁਦਾ ਜਾਣੇ

ਹਵਾਲਾ: ਕਲੀਆਤ-ਏ-ਸ਼ਾਕਿਰ, ਗੁਫ਼ਤਗੂ ਪਬਲੀਕੇਸ਼ਨਜ਼ ਇਸਲਾਮਾਬਾਦ ; ਸਫ਼ਾ 28 ( ਹਵਾਲਾ ਵੇਖੋ )