ਮੈਂ ਸੁਣੇਂਦਾਂ ਦਿਲ ਤੋਂ ਨਿਕਲੀ ਹੋਈ ਗ਼ਜ਼ਲ ਕੁਝ ਗ਼ੌਰ ਕਰ

ਮੈਂ ਸੁਣੇਂਦਾਂ ਦਿਲ ਤੋਂ ਨਿਕਲੀ ਹੋਈ ਗ਼ਜ਼ਲ ਕੁਝ ਗ਼ੌਰ ਕਰ
ਮਹਿਰਬਾਨੀ ਏ ਖ਼ੁਦਾਏ ਲੰਮ ਯਜ਼ਲ ਕੁਝ ਗ਼ੌਰ ਕਰ

ਕਹੀਂ ਦੇ ਕੁੱਤੇ ਖੀਰ ਪੀਵਣ ਕਹੀਂ ਦੇ ਬੱਚੇ ਬੁਖ ਮਰਿਨ
ਰਿਜ਼ਕ ਦੀ ਤਕਸੀਮ ਤੇ ਹਿੱਕ ਵਾਰ ਵੱਲ ਕੁਝ ਗ਼ੌਰ ਕਰ

ਜਾਹਲਾਂ ਵਿਚ ਨਫ਼ਰਤਾਂ ਦਾ ਬਿਜ ਖਿੰਡਾਇਆ ਜੋ ਸ਼ੈਤਾਨ
ਆਲਮਾਂ ਵਿਚ ਪੱਕਦੀ ਪਈ ਓ ਫ਼ਸਲ ਕੁਝ ਗ਼ੌਰ ਕਰ

ਚੱਪੇ ਚੱਪੇ ਕਰਬਲਾ ਹੈ ਕੋਨੇ ਕੋਨੇ ਤੇ ਯਜ਼ੀਦ
ਕਿਤਨੇ ਖ਼ੈਮੇ ਜੱਗ ਤੇ ਵੈਂਦਿਨ ਰੋਜ਼ ਜਲ ਕੁਝ ਗ਼ੌਰ ਕਰ

ਮੈਡਾ ਮਕਸਦ ਇਹ ਤਾਂ ਨੀ ਸੁਣਦਾ ਨਿਉਹੀ ਮਜ਼ਲੂਮ ਦੀ
ਤੂੰ ਸਮੀਅ ਏਂ ਤੂੰ ਬਸੀਰ ਏਂ ਦਰਅਸਲ ਕੁਝ ਗ਼ੌਰ ਕਰ

ਗ਼ੈਰ ਮੁਸਲਿਮ ਹੈ ਅਗਰ ਮਜ਼ਲੂਮ ਕੂੰ ਤਾਂ ਛੂਟ ਡੇ
ਇਹ ਜਹੰਨੁਮੀ ਫ਼ੈਸਲਾ ਨਾ ਕਰ ਅਟੱਲ ਕੁਝ ਗ਼ੌਰ ਕਰ

ਕੌਣ ਹਿਨ ਜੋ ਫ਼ੀ ਸਬੀਲ ਅੱਲ੍ਹਾ ਦਾ ਨਾਅਰਾ ਮਾਰ ਕੇ
ਇਨਤਕਾਮਾ ਪੇ ਕਰੇਂਦੇ ਹਿਨ ਕਤਲ ਕੁਝ ਗ਼ੌਰ ਕਰ

ਕੌਣ ਮੋਮਿਨ ਕੌਣ ਕਾਫ਼ਰ ਕੌਣ ਸ਼ਾਕਰ ਰਹਿ ਗਿਆ
ਹਿਕੋ ਜਿਹਾਂ ਸਾਰਿਆਂ ਦਾ ਅਮਲ ਕੁਝ ਗ਼ੌਰ ਕਰ

ਹਵਾਲਾ: ਕਲੀਆਤ-ਏ-ਸ਼ਾਕਿਰ, ਗੁਫ਼ਤਗੂ ਪਬਲੀਕੇਸ਼ਨਜ਼ ਇਸਲਾਮਾਬਾਦ ; ਸਫ਼ਾ 38 ( ਹਵਾਲਾ ਵੇਖੋ )