ਥੀ ਗਿਆ ਜੋ ਖੋਖਲ਼ਾ ਈਮਾਨ ਮੁਸਲਮਾਨ ਦਾ

ਥੀ ਗਿਆ ਜੋ ਖੋਖਲ਼ਾ ਈਮਾਨ ਮੁਸਲਮਾਨ ਦਾ
ਸਾਥ ਡੇਵਣ ਛੋੜ ਗੇ ਰਹਿਮਾਨ ਮੁਸਲਮਾਨ ਦਾ

ਬੇ ਜ਼ਮੀਰੀ ਦੀ ਬਲ਼ਾ, ਗ਼ੈਰਤ ਦਾ ਬੂਟਾ ਚਾ ਗਈ
ਨਿੱਤ ਕਰੇ ਇਨਸਾਨੀਅਤ ਅਰਮਾਨ ਮੁਸਲਮਾਨ ਦਾ

ਡੇ ਗਿਆ ਖ਼ੁਦ ਸਾਖ਼ਤਾ ਇੰਜੀਲ ਮੁਸਲਮਾਨ ਕੂੰ
ਚਾ ਗਿਆ ਅੰਗਰੇਜ਼ ਹੈ ਕੁਰਆਨ ਮੁਸਲਮਾਨ ਦਾ

ਖ਼ਾਨਾ ਕਾਅਬਾ ਦੀ ਕਮਾਈ ਵੀ ਗ਼ੈਰ ਮੁਸਲਿਮ ਖਾ ਗਿਆ
ਹੱਥੋਂ ਮੋਹਸਿਨ ਬਣ ਗਿਆ ਬੇ ਈਮਾਨ ਮੁਸਲਮਾਨ ਦਾ

ਜੈਂ ਕੀਤੇ ਪਿਆਰੇ ਨਬੀ ਰੋ ਰੋ ਦੁਆਈਂ ਮੰਗਦੇ ਰਿਹੇ
ਬਣ ਗਿਆ ਹੈ ਪੇਸ਼ਵਾ ਸ਼ੈਤਾਨ ਮੁਸਲਮਾਨ ਦਾ

ਆਖ਼ਰਤ ਦਾ ਥੀ ਗਿਆ ਉਲਟਾ ਨਿਜ਼ਾਮ ਇਹ ਦੋਸਤੋ!
ਮੁੰਤਜ਼ਿਰ ਹੈ ਦੋਜ਼ਖ਼ੀ ਦਰਬਾਨ ਮੁਸਲਮਾਨ ਦਾ

ਇਹ ਅਮਲ ਦਾ ਹੈ ਨਤੀਜਾ ਕਹੀਂ ਦਾ ਸ਼ਾਕਰ ਕਿਆ ਕਸੂਰ?
ਕਾਫ਼ਰਾਂ ਦਾ ਹੈ ਖ਼ੁਦਾ, ਭਗਵਾਨ ਮੁਸਲਮਾਨ ਦਾ

ਹਵਾਲਾ: ਕਲੀਆਤ-ਏ-ਸ਼ਾਕਿਰ, ਗੁਫ਼ਤਗੂ ਪਬਲੀਕੇਸ਼ਨਜ਼ ਇਸਲਾਮਾਬਾਦ ; ਸਫ਼ਾ 29 ( ਹਵਾਲਾ ਵੇਖੋ )