ਤੂੰ ਲੱਖ ਤੇ ਕਰੋੜ ਹਜ਼ਾਰ ਸਹੀ

ਤੂੰ ਲੱਖ ਤੇ ਕਰੋੜ ਹਜ਼ਾਰ ਸਹੀ, ਮੈਂ ਕੱਖ ਦਾ ਨੀ ਲਾਚਾਰ ਸਹੀ
ਤੂੰ ਹਸਨ ਜਮਾਲ ਦਾ ਮਾਲਿਕ ਸਹੀ ਮੈਂ ਕੋਝਾ ਤੇ ਬੇਕਾਰ ਸਹੀ
ਤੂੰ ਬਾਗ਼ ਬਹਾਰ ਦੀ ਰੌਣਕ ਸਹੀ ਤੂੰ ਗੁੱਲ ਫੁੱਲ ਤੇ ਮੈਂ ਖ਼ਾਰ ਸਹੀ
ਮੇਕੋਂ ਸ਼ਾਕਰ ਅਪਣੇ ਨਾਲ਼ ਚਾ ਲਿਖ਼, ਮੈਂ ਨੌਕਰ ਤੂੰ ਸਰਕਾਰ ਸਹੀ

ਹਵਾਲਾ: ਕਲੀਆਤ-ਏ-ਸ਼ਾਕਿਰ, ਗੁਫ਼ਤਗੂ ਪਬਲੀਕੇਸ਼ਨਜ਼ ਇਸਲਾਮਾਬਾਦ ; ਸਫ਼ਾ 163 ( ਹਵਾਲਾ ਵੇਖੋ )