ਤੈਕੂੰ ਘੱਤਾਂ ਘੋਲ਼ ਵਿਛੋੜੇ ਆ

ਤੈਕੂੰ ਘੱਤਾਂ ਘੋਲ਼ ਵਿਛੋੜੇ ਆ ਮੇਢੀ ਕਿਉਂ ਨੀ ਜਾਣ ਛੁੜੇਂਦਾ
ਨਹੀਂ ਸੁਖ ਦੀ ਨਿੰਦਰ ਨਸੀਬ ਥਈ ਵੱਦੇਂ ਜੰਗਲਾਂ ਵਿਚ ਰੁਲੇਂਦਾ
ਸੱਸੀ ਸ਼ਹਿਰ ਭੰਭੋਰ ਦੀ ਵਾਰਿਸ ਕੂੰ ਪੀਂ ਔਖੀ ਮੌਤ ਮਰੇਂਦਾ
ਉਥ ਆ ਸ਼ਾਕਰ ਬਰਬਾਦ ਕੀਤੀ ਜਿਥ ਪਾਟਨੀ ਕੋਈ ਨੀਂ ਡੇਂਦਾ

ਹਵਾਲਾ: ਕਲੀਆਤ-ਏ-ਸ਼ਾਕਿਰ, ਗੁਫ਼ਤਗੂ ਪਬਲੀਕੇਸ਼ਨਜ਼ ਇਸਲਾਮਾਬਾਦ ; ਸਫ਼ਾ 148 ( ਹਵਾਲਾ ਵੇਖੋ )