ਪੰਜੇ ਮਹਿਲ, ਪੰਜਾਂ ਵਿਚ ਚਾਨਣ

ਪੰਜੇ ਮਹਿਲ, ਪੰਜਾਂ ਵਿਚ ਚਾਨਣ
ਦੀਵਾ ਕੱਤ ਵੱਲ ਧਰੀਏ ਹੋ

ਪੰਜੇ ਮਿਹਰ, ਪੰਜੇ ਪਟਵਾਰੀ,
ਹਾਸਲ ਕੱਤ ਵੱਲ ਭਰੀਏ ਹੋ

ਪੰਜ ਇਮਾਮ ਤੇ ਪੰਜੇ ਕਬਲੇ,
ਸਜਦਾ ਕੱਤ ਵੱਲ ਕਰੀਏ ਹੋ

ਜੇ ਸਾਹਿਬ ਸਿਰ ਮੰਗੇ ਬਾਹੂ
ਹਰ ਗਜ਼ ਢਿੱਲ ਨਾ ਕਰੀਏ ਹੋ