ਫ਼ਜਰੀਂ ਵੇਲੇ ਅੱਠ ਸਵੇਲੇ

ਫ਼ਜਰੀਂ ਵੇਲੇ ਉਠ ਸਵੇਲੇ,
ਆਨ ਕਰਨ ਮਜ਼ਦੂਰੀ ਹੋ

ਕਾਂਵਾਂ ਇੱਲਾਂ, ਹਕਸੀ ਗੱਲਾਂ,
ਤਰੀਜੀ ਰਲੀ ਚਨਡੋਰੀ ਹੋ

ਮਾਰਨ ਚੀਖ਼ਾਂ, ਕਰਨ ਮੁਸ਼ੱਕਤ,
ਪੱਟ ਪਿੱਟ ਕੱਢ ਅੰਗੂਰੀ ਹੋ

ਸਾਰੀ ਉਮਰ ਪੁਟੀਂਦੀਆਂ ਗੁਜ਼ਰੀ
ਕਦੀ ਨਾ ਪਈ ਆ ਪੂਰੀ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )