ਪੜ੍ਹ ਪੜ੍ਹ ਇਲਮ ਰਜਾਉਣ ਲੋਕੀਂ

ਪੜ੍ਹ ਪੜ੍ਹ ਇਲਮ ਰਜਾਉਣ ਲੋਕੀਂ, ਕੀਹ ਹੋਇਆ ਉਸ ਪੜ੍ਹੀਆਂ ਹੋ
ਹਰਗਿਜ਼ ਮੱਖਣ ਮੂਲ ਨਾ ਆਵੇ ਫੱਟੇ ਦੁੱਧ ਦੇ ਕੜ੍ਹੀਆਂ ਹੋ
ਆਖ ਚਨਦੋਰਾ ਹੱਥ ਕੀ ਆਇਆ ਏਸ ਅੰਗੂਰੀ ਫੜੀਆਂ ਹੋ
ਹਿੱਕ ਦਿਲ ਖ਼ਸਤਾ ਰਾਜ਼ੀ ਰੱਖੀਂ ਲਈਂ ਇਬਾਦਤ ਵਰ੍ਹਿਆਂ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )