ਪਾਟਾ ਦਾਮਨ ਹੋਇਆ ਪੁਰਾਣਾ

ਪਾਟਾ ਦਾਮਨ ਹੋਇਆ ਪੁਰਾਣਾ
ਕਚਰਕ ਸੇਵੇ ਦਰਜ਼ੀ ਹੋ

ਹਾਲ ਦਾ ਮਹਿਰਮ ਕੋਈ ਨਾ ਮਿਲਿਆ
ਜੋ ਮਿਲਿਆ ਸੋ ਗ਼ਰਜ਼ੀ ਹੋ

ਬਾਝ ਮੁਰੱਬੀ ਕਿਸੇ ਨਾ ਲੱਧੀ
ਗੁਝੀ ਰਮਜ਼ ਅੰਦਰ ਦੀ ਹੋ

ਇਸੇ ਰਾਹ ਵੱਲ ਜਾਈਏ ਬਾਹੂ
ਜਿਸ ਥੀਂ ਖ਼ਲਕਤ ਡਰਦੀ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )