ਪਾਕ ਪਲੀਤ ਨਾ ਹੁੰਦੇ ਤੋੜੇ

ਪਾਕ ਪਲੀਤ ਨਾ ਹੁੰਦੇ ਤੋੜੇ
ਰਹਿੰਦੇ ਵਿਚ ਪਲੀਤੀ ਹੋ

ਵਹਦਤ ਦੇ ਦਰਿਆ ਉਛਲੇ
ਹਿੱਕ ਦਿਲ ਸਹੀ ਨਾ ਕੀਤੀ ਹੋ

ਹਿੱਕ ਬੁੱਤ ਖ਼ਾਨੇ ਵਾਸਲ ਹੋਏ
ਹਿੱਕ ਪੜ੍ਹ ਪੜ੍ਹ ਰਹੇ ਮਸੀਤੀ ਹੋ

ਫ਼ਾਜ਼ਲ ਛੋੜ ਫ਼ਜ਼ੀਲਤ ਬੈਠੇ
ਇਸ਼ਕ ਨਮਾਜ਼ ਜਾਂ ਨੀਤੀ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )