ਬੰਨ ਚਲਾਇਆ ਤਰਫ਼ ਜ਼ਿਮੀਂ ਦੇ

ਬੰਨ ਚਲਾਇਆ ਤਰਫ਼ ਜ਼ਿਮੀਂ ਦੇ
ਅਰਸ਼ੋਂ ਫ਼ਰਸ਼ ਟਿਕਾਇਆ ਹੂ

ਘਰ ਥੀਂ ਮਿਲਿਆ ਦੇਸ ਨਿਕਾਲ,
ਲਿਖਿਆ ਝੋਲ਼ੀ ਪਾਇਆ ਹੂ

ਰੋਹ ਨੀ ਦੁਨੀਆ, ਨਾ ਕਰ ਝੇੜਾ
ਸਾਡਾ ਦਿਲ ਘਬਰਾਇਆ ਹੂ

ਇਸ ਪਰਦੇਸੀ ਵਤਨ ਦੂਰ ਅੱਡਾ
ਦਮ ਦਮ ਅਲਮ ਸਵਾਇਆ ਹੂ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )