ਹਾਲੇ ਸਾਨੂੰ

ਖ਼ਵਾਬਾਂ ਦੇ ਵਿਚ
ਰੰਗ ਭਰਨ ਲਈ
ਰੰਗਾਂ ਦੇ ਵਿਚ ਗੱਲ ਕਰਨ ਲਈ
ਗੱਲਾਂ ਦੇ ਸਿਰ
ਪੱਗ ਧਰਨ ਲਈ
ਪੁੱਛੋ ਨਾ ਭਈ ਹਾਲੇ ਸਾਨੂੰ
ਕਿਥੋਂ ਕਿਥੋਂ ਡਰਨਾ ਪੈਣਾ ਏ
ਇਕੋ ਵਾਰੀ ਜੀਵਨ ਦੇ ਲਈ
ਕਿੰਨੀ ਵਾਰੀ ਮਰਨਾ ਪੈਣਾ ਏ

ਇਸ ਦੁਨੀਆ ਦੇ
ਦੁੱਖ ਜਰਨ ਲਈ
ਖ਼ਵਾਬਾਂ ਦੇ ਵਿਚ
ਰੰਗ ਭਰਨ ਲਈ

ਹਵਾਲਾ: ਵਾਛੜ, ਸੁਲਤਾਨ ਖਾਰਵੀ, ਬਜ਼ਮ ਮੂਲਾ ਸ਼ਾਹ ਲਾਹੌਰ 2009؛ ਸਫ਼ਾ 9 ( ਹਵਾਲਾ ਵੇਖੋ )