ਏਨੀ ਜਿੰਨੀ ਗੱਲ ਸੀ ਐਵੇਂ ਦਿਲ ਅਤੇ ਤੋਂ ਲਾ ਲਈ

ਏਨੀ ਜਿੰਨੀ ਗੱਲ ਸੀ ਐਵੇਂ ਦਿਲ ਅਤੇ ਤੋਂ ਲਾ ਲਈ
ਕੀ ਹੋਇਆ ਜੇ ਪੈਸੇ ਨਾਹੀਂ ਮੇਰੇ ਕੋਲ਼ ਦਵਾ ਲਈ

ਉੱਚੀਆਂ ਮੈਹਲਾਂ ਵਾਲਿਓ! ਕੀ ਤਕਲੀਫ਼ ਤੁਸਾਨੂੰ
ਆਪਣੇ ਘਰ ਦੀ ਕੰਧ ਮੈਂ ਜੇਕਰ ਢਾ ਲਈ ਜ਼ਰਾ ਹਵਾ ਲਈ

ਚੰਗੀ ਤੈਨੂੰ ਲਗਦੀ ਕਿਵੇਂ ਆਪਣੇ ਸੋਹਣੇ ਘਰ ਦੇ ਨਾਲ਼
ਮਿੱਟੀ ਦੀ ਸੀ ਕੱਲੀ ਮੇਰੀ, ਇਸੇ ਲਈ ਮੈਂ ਢਾ ਲਈ

ਵਿਛੜੇ ਸੱਜਣਾਂ ਦਾ ਦੁੱਖ ਮੈਨੂੰ ਅੱਜ ਤੀਕਰ ਨਹੀਂ ਭੁੱਲਿਆ
ਮੱਕੀ ਪੇੜ ਨਹੀਂ ਪਹਿਲੀ ਹਾਲੇ, ਅਗਲੀ ਹੋਰ ਵਧਾ ਲਈ

ਮੁੜ ਕੇ ਹੁਣ ਨਹੀਂ ਆਉਣਾ ਤਾਹਿਰ ਇੰਨਾਂ ਹੁਣ ਔਰ ਦੂਰ ਗਿਆ
ਇਸੇ ਲਈ ਮੈਂ ਉਹਦੇ ਮੂਰਤ ਕਮਰੇ ਵਿਚ ਸਜਾ ਲਈ