ਹੰਝੂਆਂ ਦੇ ਪਰਨਾਲੇ ਦੇਖ

ਹੰਝੂਆਂ ਦੇ ਪਰਨਾਲੇ ਦੇਖ
ਨਹਿਰੋਂ ਨਿਕਲੇ ਖਾਲੇ ਦੇਖ

ਤੇਰੇ ਬਾਅਦ ਨਾ ਵੜਿਆ ਕੋਈ,
ਬੂਹੇ ਉੱਤੇ ਜਾਲੇ ਦੇਖ

ਗੋਰੇ ਗੋਰੇ ਜੁੱਸਿਆਂ ਦੇ ਵਿੱਚ,
ਦਿਲ ਨੇ ਕਿੰਨੇ ਕਾਲੇ ਦੇਖ

ਤੇਰੇ ਆਉਣ ਦਾ ਲਾਰਾ ਦੇ ਕੇ,
ਗ਼ਮ ਕਿਸਰਾਂ ਮੈਂ ਟਾਲੇ ਦੇਖ

ਜੂਝ ਰਹੇ ਨੇ ਰੋਟੀ ਖ਼ਾਤਰ,
ਬੰਦੇ ਅਣਖਾਂ ਵਾਲੇ ਦੇਖ

ਮਰਨੋਂ ਪਹਿਲਾਂ ਕਫ਼ਨ ਲਿਆਏ,
ਲੋਕ ਨੇ ਕਿੰਨੇ ਕਾਹਲੇ ਦੇਖ