ਬੁੰਬਲ਼ ਬੁੰਬਲ਼ ਹੰਝੂ ਵੱਟਾਂ

ਬੁੰਬਲ਼ ਬੁੰਬਲ਼ ਹੰਝੂ ਵੱਟਾਂ
ਚਾ ਦੁੱਖਾਂ ਦੀ ਖੇਸੀ
ਮੇਰੇ ਵਾਂਗੂੰ ਕੋਈ ਨਾ ਹੋਏ
ਦੇਸਾਂ ਵਿਚ ਪਰਦੇਸੀ
ਤਾਰਾ ਤਾਰਾ ਡੁੱਬਦਾ ਜਾਵਾਂ
ਚੰਨ ਵਿਛੋੜੇ ਅੰਦਰ
ਟੁੱਟੀ ਭੱਜੀ ਦਿਲ ਸੀ ਬੀੜੀ
ਡੂੰਘਾ ਹਿਜਰ ਸਮੁੰਦਰ
ਦਾਣਾ ਦਾਣਾ ਪਿਸਦਾ ਜਾਵਾਂ
ਮੈਂ ਵਲੇ ਦੀ ਚੁੱਕੀ
ਜੱਸਾ ਚੂਰ ਚੂਰ ਹੋਇਆ ਹੈ
ਰੂਹ ਵੀ ਥੱਕੀ ਥੱਕੀ
ਪੂਣੀ ਪੂਣੀ ਕੱਤਦਾ ਜਾਵੋਂ
ਡਾਹ ਯਾਦਾਂ ਦਾ ਚਰਖ਼ਾ
ਖ਼ੋਰੇ ਕਿਥੋਂ ਤੰਦ ਟੁੱਟਿਆ ਹੈ
ਕੋਈ ਪਿਤਾ ਨਹੀਂ ਲਗਦਾ
ਤੁਬਕਾ ਤੁਬਕਾ ਸਕਦਾ ਜਾਵੋਂ
ਮੈਂ ਵੇਲੇ ਦੇ ਥਲ
ਪੰਜੇ ਨਦੀਆਂ ਕਹਿਰ ਸਮੇ ਦੇ
ਹੱਥੋਂ ਗਈਆਂ ਬਿੱਲ