ਖੋਜ

ਮੈਂ ਧਰਤੀ ਦੇਸ ਪੰਜਾਬ ਦੀ

ਮੈਂ ਧਰਤੀ ਦੇਸ ਪੰਜਾਬ ਦੀ ਮੇਰਾ ਜੱਸਾ ਲੀਰੋ ਲੀਰ ਮੇਰੇ ਮੋਨਹਾ ਤੇ ਜਿੰਦਰੇ ਚੁੱਪ ਦੇ ਮੇਰੇ ਪੈਰੀਂ ਧਰਮ ਜ਼ੰਜ਼ੀਰ ਮੈਨੂੰ ਰਾਖਿਆਂ ਪਾਈਆਂ ਬੇੜੀਆਂ ਮੈਂ ਘਰ ਵਿਚ ਹੋਈ ਅਸੀਰ ਮੈਨੂੰ ਵੈਰੀਆਂ ਕੀਹ ਸੀ ਮਾਰਨਾ ਮੇਰੇ ਸੱਜਣਾਂ ਭੁੰਨੇ ਤੀਰ ਮੇਰੇ ਰਾਂਝੇ ਕੈਦੋ ਹੋ ਗਏ ਮੇਰੇ ਮਿਰਜ਼ੇ ਖ਼ਾਨ ਸ਼ਮੀਰ ਅੱਜ ਜਨਮ ਜਨਮ ਦੇ ਵੈਰੀਆਂ ਮੇਰੀ ਸਾਂਭ ਲਈ ਤਕਦੀਰ ਮੈਥੋਂ ਨਾਨਕ ਬੁਲ੍ਹੇ ਖੁਸ ਗਏ ਮੇਰੀ ਝੋਲ਼ੀ ਗ਼ਾਲਿਬ ਮੇਰ ਮੈਨੂੰ ਮੇਰੇ ਪੁੱਤਰ ਮਾਰਦੇ ਮੇਰੇ ਵੈਰੀਆਂ ਦੇ ਨਾਲ਼ ਰਲ ਤਾਹੀਓਂ ਤਾਂ ਮੈਂ ਮੌਤ ਦਾ ਅੱਜ ਬੈਠੀ ਬੂਹਾ ਮਿਲ ਮੇਰੇ ਵਾਰਿਸ, ਵਾਰਿਸ ਗ਼ੈਰ ਦੇ ਮੇਰੇ ਬੁਲ੍ਹੇ ਭਲੇ ਘਰ ਮੇਰੇ ਮਾਧੋ ਲਾਲ਼ ਹੁਸੈਨ ਗਏ ਦਿਲੇ ਤੋਂ ਪਹਿਲਾਂ ਈ ਮਰ ਮੇਰੇ ਕੌਣ ਸੁਣੇ ਅੱਜ ਕੀਰਨੇ ਮੇਰੇ ਕਿਹੜਾ ਤੱਕੇ ਵੈਣ ਮੈਨੂੰ ਸੱਜਣ ਹੋ ੍ਰਰ ਵਾਣ ਲਈ ਜਾ ਵੈਰੀਆਂ ਦੇ ਵਿਚ ਬਹਿਣ ਮੈਨੂੰ ਘਰ ਚੋਂ ਸੰਨ੍ਹਾਂ ਲੱਗੀਆਂ ਮੇਰੇ ਵੈਰੀ ਸਾਕ ਤੇ ਸੀਨ ਤੇਰੀ ਹੱਕ ਤੇ ਲੀਕਾਂ ਕਿੰਨੀਆਂ ਮੈਨੂੰ ਤਾਣੇ ਦਿੰਦਾ ਜੱਗ ਇਹ ਲੀਕਾਂ ਗੱਲ ਤਾਈਂ ਲੇਕ ਕੇ ਤੇਰੀ ਵੱਢ ਦੇਣੀ ਹੈ ਰਗ ਇਹ ਗੱਲਾਂ ਸੁਣ ਕੇ ਵੈਰੀਆਂ ਅੱਗ ਸੀਨੇ ਜਾਂਦੀ ਲੱਗ ਮੇਰੇ ਪੁੱਤਰ ਮੇਰੇ ਹੋਵੰਦੇ ਮੈਂ ਮਾਰ ਬਝਾਉਂਦੀ ਵਗਗ ਸਿਕੰਦਰ ਵਰਗੇ ਡੱਕ ਲਏ ਜਦ ਪੁੱਤ ਸਨ ਮੇਰੇ ਨਾਲ਼ ਜੇ ਸੰਧੂ ਰਾਹੋਂ ਦਿੱਤੀਆਂ ਤੇ ਜਿਹਲਮ ਬਣਿਆ ਢਾਲ਼ ਮੈਂ ਉਹੋ ਵੇਲ਼ਾ ਭਾਲਦੀ ਪਰ ਹੋ ਗਈ ਏ ਬਹੁੰ ਦੇਰ ਅੱਜ ਪੋਰਸ ਕੋਲ਼ ਨਾ ਇੱਕ ਵੀ ਪਰ ਅੰਭੀ ਢੇਰ ਵ ਢੇਰ ਮੇਰੀ ਕੁਕੱਹੋਂ ਨਾਦਰ ਜੰਮਦੇ ਮੇਰੇ ਢਿੱਡੋਂ ਅਹਿਮਦ ਸ਼ਾਹ ਅੱਜ ਹੱਥੀਂ ਪਾਲੇ ਪੋਸੀਆਂ ਮੈਨੂੰ ਰਲ਼ ਮਿਲ ਦਿੱਤਾ ਫਾਹ ਮੈਂ ਕੂੰਜ ਤਰ੍ਹਾਂ ਕੁਰਲਾਓਨਦਯਯ ਮੇਰੀ ਸੁਣੀ ਨਾ ਅਰਜ਼ ਕਿਸੇ ਮੇਰੇ ਪੁੱਤਰੋ ਵੈਦ ਹਕੀਮ , ਪੁਰ ਨਾ ਬੱਝੀ ਮਰਜ਼ ਕਿਸੇ ਮੇਰੇ ਸਿਰ ਤੇ ਸੂਦ ਚਿਰੋਕਣਾ ਨਾ ਲਾਹਿਆ ਕਰਜ਼ ਕਿਸੇ ٭

See this page in:   Roman    ਗੁਰਮੁਖੀ    شاہ مُکھی
ਤਾਰਿਕ ਗੁੱਜਰ Picture

ਤਾਰਿਕ ਗੁੱਜਰ ਡਜਕੋਟ ਜ਼ਿਲ੍ਹਾ ਫ਼ੈਸਲਾਬਾਦ ਵਿਚ ਪੈਦਾ ਹੋਏ ਤੇ ਅੱਜ ਕੱਲ੍ਹ ਲੱੀਹ ਵਿਚ ਰਿਹਾਇਸ਼ ...

ਤਾਰਿਕ ਗੁੱਜਰ ਦੀ ਹੋਰ ਕਵਿਤਾ