ਇੱਕ ਬੇ ਵਤਨਾ ਦੁੱਖ

ਇਹ ਮੇਰਾ ਘਰ ਨਹੀਂ
ਇਹ ਤਾਂ ਮੇਰੇ ਪੁਰਖਾਂ ਦਾ ਮਕਤਲ ਏ
ਜਿਨ੍ਹਾਂ ਨੂੰ ਬੇਖ਼ਬਰੀ ਵਿਚ
ਪਸੂਆਂ ਵਾਂਗ ਕਤਲਗਾਹ ਵੱਲ ਹੱਕ ਦਿੱਤਾ ਗਿਆ
ਕਿਆ ਕੋਈ ਘਰ ਵੱਲ ਏਸ ਤਰ੍ਹਾਂ ਆਉਂਦਾ ਹੈ?
ਏਸ ਤਰ੍ਹਾਂ ਤਾਂ ਲੋਗ ਕਬਰਸਤਾਨ ਵੱਲ, ਜਾਂਦੇ ਨੇਂ
ਕਿਆ ਘਰ ਇਹ ਹੈ
ਜਿਥੇ ਉਹ ਅੱਜ ਵੀ ਮਹਾਜਰ ਅਖਵਾਂਦੇ ਨੇਂ
ਯਾਂ ਫ਼ਿਰ ਉਹ
ਜਿਨਹੋਂ ਅੱਜ ਵੀ ਦੇਸ ਕਹਿ ਕੇ ਪੁਕਾਰਦੇ ਨੇਂ