ਟੁੱਟਿਆ ਤਾਰਾ

ਓ ਤਾਰਾ ਟੁੱਟਿਆ ਤੇ
ਕੁੱਲ ਖ਼ੁਦਾਈ ਨੇਂ
ਆਪੋ ਆਪਣੀ ਦੁਆਏਂ ਮੰਗੀਆਂ
ਮੈਂ ਉਸ ਵੇਲੇ
ਦੁਆ ਦੇ ਹੱਥ ਚਾ ਕੇ ਮੰਗਦਾ ਵੀ ਕੀ
ਜੋ ਮੈਨੂੰ ਰੱਬਾ
ਓ ਹਿਕੁ ਤਾਰਾ ਈ ਚਾਹੀਦਾ ਸੀ