ਮੇਰਿਆ ਸੱਜਣਾ ਵੇ

ਮੈਂ ਸਰਾਈਕੀ ਦੋ ਹੜੀਆਂ ਵਾਂਗੂੰ
ਤੇਰੇ ਕਣ ਵਿਚ
ਮੇਰਿਆ ਸੱਜਣਾ
ਨਿੱਤ ਨਿੱਤ
ਮਾਖਿਓਂ ਘੋਲ਼ ਨਈਂ ਸਕਦਾ
ਕਿਉਂ ਜੇ
ਕੌੜੀਆਂ ਅੱਖਰਾਂ ਬਾਹਜੋਂ
ਕੋਈ ਵੀ ਏਸ ਫ਼ਰੇਬਾਂ ਬੁੱਧੀ
ਧਰਤ ਦੇ ਅਤੇ
ਬੁਢੜੀਆਂ ਰੀਤਾਂ ਵਾਲੇ ਬੂਹੇ
ਰਸਮਾਂ ਦੇ ਜ਼ੰਗ ਖਾਦੇ ਤਾਲੇ
ਖੋਲ ਨਈਂ ਸਕਦਾ