ਫੁੱਲਾਂ ਦਾ ਟ੍ਰੈਫ਼ਿਕ ਜਿਮ

ਸਾਡੇ
ਪੈਰਾਂ ਦੇ ਫੁੱਟ ਸੀਨ ਪਾਰੋਂ
ਜ਼ਮੀ ਨੂੰ ਹੋਰ ਕਪਾਹ ਉਗਾਨ ਦੀ ਕੋਈ ਲੋੜ ਨਈਂ
ਸੜਕਾਂ ਤੇ ਢਲਿਆ ਲਹੂ ਧੋਣ ਲਈ
ਅਸਮਾਨ ਨੂੰ ਮੀਂਹ ਵਸਾਣ ਦੀ ਵੀ ਕੋਈ ਲੋੜ ਨਈਂ
ਫੱਟਾਂ ਅਤੇ
ਚੋਲੇ ਦੀ ਟਾਕੀ ਵੀ ਬੰਨ੍ਹੀ ਜਾ ਸਕਦੀ ਏ
ਸੜਕਾਂ ਤੇ ਡੁੱਲ੍ਹਿਆ ਲਹੂ ਤੇ ਸਾਡੇ ਅੱਥਰੂ ਵੀ ਧੋ ਸਕਦੇ ਨੇਂ
ਪਰ ਹਾਲੇ ਨਈਂ
ਹਾਲੇ ਇਨ੍ਹਾਂ ਰਾਹਵਾਂ ਨੂੰ
ਸਾਡੇ ਲਹੂ ਦੀ ਲੋੜ ਏ
ਪੀ ਲੇਨ ਦਿਓ
ਤੁਸੀਆਂ ਰਾਹਵਾਂ ਨੂੰ
ਸਾਡੇ ਜੁੱਸੇ ਦੀ ਰੱਤ
ਪੀ ਲੇਨ ਦਿਓ
ਕੁਝ ਚਿਰ ਪਿੱਛੋਂ
ਤੱਕਣਾ!
ਹਰ ਕਾਲ਼ੀ ਲੁੱਕ ਵਾਲੀ ਸੜਕ ਚੋਂ
ਲਾਲ਼ ਗ਼ੁਲਾਬੀ ਫੁੱਲ ਅਗਨਗੇ
ਤੇ ਏਸ
ਟ੍ਰੈਫ਼ਿਕ ਜਿਮ ਵਿਚ
ਸਾਡੇ ਸੁਫ਼ਨਿਆਂ ਦਿਆਂ ਕਾਤਲਾਂ ਨੂੰ
ਲੰਘਣ ਦਾ ਰਾਹ ਨਈਂ ਲੱਭਣਾ